Google search engine
Homeਮਨੋਰੰਜਨਮੂਸੇਵਾਲਾ ਦੇ ਕਤਲ 'ਤੇ ਦਿਲਜੀਤ ਦੁਸਾਂਝ ਨੇ ਤੋੜੀ ਚੁੱਪੀ, ਕਿਹਾ- 'ਇਹ ਸਰਕਾਰ...

ਮੂਸੇਵਾਲਾ ਦੇ ਕਤਲ ‘ਤੇ ਦਿਲਜੀਤ ਦੁਸਾਂਝ ਨੇ ਤੋੜੀ ਚੁੱਪੀ, ਕਿਹਾ- ‘ਇਹ ਸਰਕਾਰ ਦੀ ਨਲਾਇਕੀ’

ਚੰਡੀਗੜ੍ਹ: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕੀਤੀ ਅਤੇ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੱਕ ਤਾਜ਼ਾ ਇੰਟਰਵਿਊ ਵਿੱਚ ਦਿਲਜੀਤ ਨੇ ਪਿਛਲੇ ਦਿਨੀਂ ਕਲਾਕਾਰਾਂ ਦੀਆਂ ਹੱਤਿਆਵਾਂ ‘ਤੇ ਆਪਣੀ ਚੁੱਪ ਤੋੜੀ ਅਤੇ ਇਸ ਨੂੰ ਸਰਕਾਰ ਦੀ ਨਲਾਇਕੀ ਦੱਸਿਆ। ਦਿਲਜੀਤ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਸੀ। ਮੈਨੂੰ ਨਹੀਂ ਲੱਗਦਾ ਕਿ ਕੋਈ ਕਲਾਕਾਰ ਕਿਸੇ ਨਾਲ ਕੁਝ ਗਲਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਅਨੁਭਵ ਦੀ ਗੱਲ ਕਰ ਰਿਹਾ ਹਾਂ। ਮੂਸੇਵਾਲਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਤੇ ਕਿਸੇ ਹੋਰ ਦੇ ਵਿਚਕਾਰ ਕੁਝ ਵੀ ਨਹੀਂ ਹੋ ਸਕਦਾ ਹੈ, ਇਸ ਲਈ ਕੋਈ ਕਿਸੇ ਨੂੰ ਕਿਉਂ ਮਾਰੇਗਾ? ਬਹੁਤ ਦੁੱਕ ਦੀ ਗੱਲ ਹੈ, ਇਸ ਬਾਰੇ ਗੱਲ ਕਰਨਾ ਵੀ ਔਖਾ ਹੈ। ਮੂਸੇਵਾਲਾ ਦੇ ਮਾਤਾ-ਪਿਤਾ ਦੇ ਦਰਦ ਬਾਰੇ ਦਿਲਜੀਤ ਕਹਿੰਦੇ ਹਨ ਕਿ ਸੋਚੋ, ਤੁਹਾਡਾ ਇੱਕ ਹੀ ਬੱਚਾ ਹੈ ਅਤੇ ਉਹ ਮਰ ਜਾਂਦਾ ਹੈ। ਉਨ੍ਹਾਂ ਦੇ ਮਾਤਾ-ਪਿਤਾ ਇਸ ਦੁੱਖ ਨਾਲ ਕਿਵੇਂ ਰਹਿ ਰਹੇ ਹੋਣਗੇ। ਤੁਸੀਂ ਕਲਪਨਾ ਨਹੀਂ ਕਰ ਸਕਦੇ ਕਿ ਉਹ ਇਸ ਦੁੱਖ ਵਿੱਚੋਂ ਲੰਘ ਰਹੇ ਹਨ, ਸਿਰਫ ਉਹ ਹੀ ਜਾਣਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments