Saturday, April 27, 2024
Google search engine
Homeਦੇਸ਼Shraddha Murder Case 'ਚ ਲਗਾਤਾਰ ਹੋ ਰਹੇ ਵੱਡੇ ਖੁਲਾਸੇ, 2 ਸਾਲਾਂ ਤੋਂ...

Shraddha Murder Case ‘ਚ ਲਗਾਤਾਰ ਹੋ ਰਹੇ ਵੱਡੇ ਖੁਲਾਸੇ, 2 ਸਾਲਾਂ ਤੋਂ ਟੁਕੜੇ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ ਆਫਤਾਬ

ਮੁੰਬਈ: ਦਿੱਲੀ ਦੇ ਮਹਿਰੌਲੀ ‘ਚ ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਵਾਕਰ ਦਾ ਕਤਲ ਕਰਕੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰਨ ਵਾਲੇ ਦੋਸ਼ੀ ਆਫਤਾਬ ਪੂਨਾਵਾਲਾ ਬਾਰੇ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਆਫਤਾਬ ਨੇ ਸ਼ਰਧਾ ਨੂੰ ਪਹਿਲਾਂ ਵੀ ਮਾਰਨ ਦੀ ਧਮਕੀ ਦਿੱਤੀ ਸੀ।ਸ਼ਰਧਾ ਨੇ 2020 ‘ਚ ਹੀ ਆਫਤਾਬ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਸ਼ਰਧਾ ਨੇ ਦੋਸ਼ ਲਾਇਆ ਸੀ ਕਿ ਆਫਤਾਬ ਨੇ ਉਸ ਦੇ ਟੁਕੜੇ-ਟੁਕੜੇ ਕਰਨ ਦੀ ਧਮਕੀ ਦਿੱਤੀ ਅਤੇ ਉਸ ਦੀ ਕਾਫੀ ਕੁੱਟਮਾਰ ਕੀਤੀ। ਦਰਅਸਲ ਸਾਲ 2020 ਵਿੱਚ, ਸ਼ਰਧਾ ਨੇ ਨਾਲਸੋਪਾਰਾ ਦੇ ਤੁਲਿੰਜ ਪੁਲਿਸ ਸਟੇਸ਼ਨ ਵਿੱਚ ਆਫਤਾਬ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ‘ਚ ਸ਼ਰਧਾ ਨੇ ਆਫਤਾਬ ‘ਤੇ ਕੁੱਟਮਾਰ, ਜਾਨੋਂ ਮਾਰਨ ਦੀ ਕੋਸ਼ਿਸ਼ ਵਰਗੇ ਕਈ ਗੰਭੀਰ ਦੋਸ਼ ਲਾਏ ਸਨ। ਇਸ ਸ਼ਿਕਾਇਤ ਪੱਤਰ ਵਿਚ ਸ਼ਰਧਾ ਨੇ ਇਹ ਵੀ ਕਿਹਾ ਸੀ ਕਿ ਆਫਤਾਬ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਅਤੇ ਉਸ ਦੇ ਕਈ ਟੁਕੜੇ ਕਰ ਦੇਣ ਦੀ ਧਮਕੀ ਦਿੱਤੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments