Google search engine
Homeਸਾਡੀ ਸਿਹਤਕੀ ਤੁਹਾਡਾ ਬੱਚਾ ਵੀ ਨਹੀਂ ਛੱਡ ਰਿਹਾ ਮਿੱਟੀ ਖਾਣ ਦੀ ਆਦਤ, ਅਪਣਾਓ...

ਕੀ ਤੁਹਾਡਾ ਬੱਚਾ ਵੀ ਨਹੀਂ ਛੱਡ ਰਿਹਾ ਮਿੱਟੀ ਖਾਣ ਦੀ ਆਦਤ, ਅਪਣਾਓ ਇਹ ਆਸਾਨ ਤਰੀਕੇ

ਛੋਟੇ ਬੱਚਿਆਂ ਵਿਚ ਮਿੱਟੀ ਖਾਣ ਦੀ ਆਦਤ ਲੱਗਣਾ ਇਕ ਆਮ ਗੱਲ ਹੈ। ਮਾਪੇ ਆਪਣੇ ਬੱਚੇ ਦੀ ਇਸ ਆਦਤ ਨੂੰ ਛੁਡਾਉਣ ਲਈ ਕਈ ਤਰੀਕੇ ਵਰਤਦੇ ਹਨ। ਪਰ ਬੱਚੇ ਮਿੱਟੀ ਖਾਣਾ ਛੱਡਦੇ ਹੀ ਨਹੀਂ ਹਨ। ਮਿੱਟੀ ਖਾਣ ਨਾਲ ਬੱਚਿਆਂ ਨੂੰ ਬੈਕਟੀਰੀਅਲ ਇੰਨਫੈਕਸ਼ਨ ਤੋਂ ਲੈ ਕੇ ਪੇਟ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਅਜਿਹੇ ਵਿਚ ਜੇਕਰ ਤੁਹਾਡਾ ਬੱਚਾ ਵੀ ਮਿੱਟੀ ਖਾਂਦਾ ਹੈ ਤਾਂ ਕੁਝ ਇਕ ਆਸਾਨ ਤਰੀਕੇ ਹਨ ਜਿੰਨ੍ਹਾਂ ਦੀ ਮੱਦਦ ਨਾਲ ਬੱਚਿਆਂ ਨੂੰ ਮਿੱਟੀ ਖਾਣ ਤੋਂ ਹਟਾਇਆ ਜਾ ਸਕਦਾ ਹੈ। ਆਓ ਤੁਹਾਨੂੰ ਵੀ ਦੱਸਦੇ ਹਾਂ ਕਿ ਉਹ ਤਰੀਕੇ ਕੀ ਹਨ – ਬੱਚਿਆਂ ਦੇ ਸਰੀਰ ਵਿਚ ਕੈਲਸ਼ੀਅਮ ਦੀ ਘਾਟ ਹੋਣ ਕਾਰਨ ਹੀ ਅਕਸਰ ਬੱਚੇ ਮਿੱਟੀ ਖਾਂਧੇ ਹਨ। ਇਸ ਲਈ ਡਾਕਟਰ ਦੀ ਸਲਾਹ ਨਾਲ ਕੈਲਸ਼ੀਅਮ ਨਾਲ ਭਰਪੂਰ ਡਾਇਟ ਦਿਉ ਤਾਂ ਕਿ ਬੱਚੇ ਦੀ ਘਾਟ ਪੂਰੀ ਹੋ ਸਕੇ। ਤੁਸੀਂ ਕੈਲਸ਼ੀਅਮ ਸਿਰਪ ਦੇ ਸਕਦੇ ਹੋ। ਕੈਲਸ਼ੀਅਮ ਦੀ ਕਮੀ ਪੂਰੀ ਹੋਣ ਤੇ ਬੱਚੇ ਮਿੱਟੀ ਖਾਣਾ ਛੱਡ ਦਿੰਦੇ ਹਨ।

ਅਜਵਾਇਨ ਦਾ ਚੂਰਨ ਬੱਚਿਆਂ ਦੀ ਮਿੱਟੀ ਖਾਣ ਦੀ ਆਦਤ ਛੁਡਵਾਉਣ ਵਿਚ ਬਹੁਤ ਕਾਰਗਰ ਹੁੰਦਾ ਹੈ। ਅਜਵਾਇਨ ਨੂੰ ਪੀਸ ਕੇ ਇਸਦਾ ਚੂਰਨ ਬਣਾ ਲਵੋ। ਬੱਚੇ ਨੂੰ ਦਿਨ ਵਿਚ ਦੋ ਚਾਰ ਵਾਰ ਥੋੜਾ ਜਿਹਾ ਚੂਰਨ ਖਵਾ ਕੇ ਕੋਸਾ ਪਾਣੀ ਪਿਲਾ ਦੇਵੋ। ਇਹ ਨੁਸਖਾ ਇਕ ਹਫ਼ਤਾ ਵਰਤਕੇ ਵੇਖੋ, ਤੁਹਾਡਾ ਬੱਚਾ ਮਿੱਟੀ ਖਾਣੋ ਹਟ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments