Google search engine
Homeਵਿਦੇਸ਼ਹਿਜਾਬ ਵਿਰੋਧੀ ਪ੍ਰਦਰਸ਼ਨਾਂ ਅੱਗੇ ਝੁਕੀ ਈਰਾਨ ਸਰਕਾਰ, ਨੈਤਿਕਤਾ ਪੁਲਿਸ ਨੂੰ ਖਤਮ ਕਰ...

ਹਿਜਾਬ ਵਿਰੋਧੀ ਪ੍ਰਦਰਸ਼ਨਾਂ ਅੱਗੇ ਝੁਕੀ ਈਰਾਨ ਸਰਕਾਰ, ਨੈਤਿਕਤਾ ਪੁਲਿਸ ਨੂੰ ਖਤਮ ਕਰ ਦਿੱਤਾ

ਤਹਿਰਾਨ- ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਲਗਭਗ ਦੋ ਮਹੀਨਿਆਂ ਦੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ, ਈਰਾਨ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਦੇਸ਼ ਦੀ ਨੈਤਿਕਤਾ ਪੁਲਿਸ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਤਹਿਰਾਨ ਵਿੱਚ ਨੈਤਿਕਤਾ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ 22 ਸਾਲਾ ਮਾਹਸਾ ਅਮੀਨੀ ਦੀ ਹਿਰਾਸਤ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਬੀਤੀ 16 ਦਸੰਬਰ ਤੋਂ ਪੂਰੇ ਈਰਾਨ ਵਿੱਚ ਜਾਨਲੇਵਾ ਪ੍ਰਦਰਸ਼ਨ ਤੇਜ਼ ਹੋ ਗਏ। ISNA ਨਿਊਜ਼ ਏਜੰਸੀ ਨੇ ਈਰਾਨ ਦੇ ਅਟਾਰਨੀ ਜਨਰਲ ਮੁਹੰਮਦ ਜਾਫਰ ਮੋਨਤਾਜ਼ਰੀ ਦੇ ਹਵਾਲੇ ਨਾਲ ਕਿਹਾ, “ਨੈਤਿਕਤਾ ਪੁਲਿਸ ਦਾ ਨਿਆਂਪਾਲਿਕਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਅਤੇ ਇਸਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦਰਅਸਲ, ਅਟਾਰਨੀ ਜਨਰਲ ਨੇ ਇਹ ਟਿੱਪਣੀਆਂ ਉਦੋਂ ਕੀਤੀਆਂ ਜਦੋਂ ਇਕ ਧਾਰਮਿਕ ਕਾਨਫਰੰਸ ਵਿਚ ਹਿੱਸਾ ਲੈਣ ਵਾਲੇ ਇਕ ਵਿਅਕਤੀ ਨੇ ਨੈਤਿਕਤਾ ਪੁਲਿਸ ਨੂੰ ਖਤਮ ਕਰਨ ਦੇ ਫੈਸਲੇ ‘ਤੇ ਸਵਾਲ ਉਠਾਏ। ਪਿਛਲੇ ਸ਼ਨੀਵਾਰ ਨੂੰ ਫੈਸਲਾ ਲੈਂਦੇ ਹੋਏ ਈਰਾਨ ਦੀ ਸਰਕਾਰ ਨੇ ਕਿਹਾ ਕਿ ਸਰਕਾਰ ਹੁਣ ਹਿਜਾਬ ਕਾਨੂੰਨ ‘ਤੇ ਵਿਚਾਰ ਕਰਨ ਲਈ ਸਹਿਮਤ ਹੋ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਈਰਾਨ ਸਰਕਾਰ ਨੇ ਹਿਜਾਬ ਨੂੰ ਜ਼ਬਰਦਸਤੀ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments