Google search engine
Homeਮਨੋਰੰਜਨਕ੍ਰਿਤੀ ਸੈਨਨ ਨੇ ਪ੍ਰਭਾਸ ਨੂੰ ਡੇਟ ਕਰਨ 'ਤੇ ਤੋੜੀ ਚੁੱਪੀ, ਕਿਹਾ- ਵਿਆਹ...

ਕ੍ਰਿਤੀ ਸੈਨਨ ਨੇ ਪ੍ਰਭਾਸ ਨੂੰ ਡੇਟ ਕਰਨ ‘ਤੇ ਤੋੜੀ ਚੁੱਪੀ, ਕਿਹਾ- ਵਿਆਹ ਦੀ ਤਰੀਕ ਤੋਂ ਪਹਿਲਾਂ

ਸਾਊਥ ਦੇ ਸੁਪਰਸਟਾਰ ਪ੍ਰਭਾਸ ਅਤੇ ਕ੍ਰਿਤੀ ਸੈਨਨ ਪਿਛਲੇ ਕਈ ਦਿਨਾਂ ਤੋਂ ਆਪਣੇ ਅਫੇਅਰ ਦੀਆਂ ਖਬਰਾਂ ਨੂੰ ਲੈ ਕੇ ਚਰਚਾ ‘ਚ ਹਨ। ਹਾਲ ਹੀ ‘ਚ ਕਈ ਖਬਰਾਂ ਆਈਆਂ ਸਨ ਕਿ ਕ੍ਰਿਤੀ ਆਪਣੇ ਆਦਿਪੁਰਸ਼ ਸਹਿ-ਅਦਾਕਾਰ ਪ੍ਰਭਾਸ ਨਾਲ ਰਿਲੇਸ਼ਨਸ਼ਿਪ ‘ਚ ਹੈ। ਇੰਨਾ ਹੀ ਨਹੀਂ, ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪ੍ਰਭਾਸ ਨੇ ਆਦਿਪੁਰਸ਼ ਦੇ ਸੈੱਟ ‘ਤੇ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ ਅਤੇ ਕ੍ਰਿਤੀ ਨੇ ਉਨ੍ਹਾਂ ਨੂੰ ‘ਹਾਂ’ ਵੀ ਕਹਿ ਦਿੱਤਾ। ਕ੍ਰਿਤੀ ਨੇ ਹੁਣ ਪ੍ਰਭਾਸ ਨਾਲ ਆਪਣੇ ਵਿਆਹ ਅਤੇ ਅਫੇਅਰ ਦੀਆਂ ਖਬਰਾਂ ਦੀ ਸੱਚਾਈ ਦੱਸੀ ਹੈ।

ਕ੍ਰਿਤੀ ਸੈਨਨ ਨੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ। ਕ੍ਰਿਤੀ ਅਤੇ ਪ੍ਰਭਾਸ ਦੋਵੇਂ ਫਿਲਮ ‘ਆਦਿਪੁਰਸ਼’ ‘ਚ ਨਜ਼ਰ ਆਉਣਗੇ। ਹਾਲ ਹੀ ‘ਚ ਕਰਨ ਜੌਹਰ ਦੇ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ 10’ ‘ਚ ਕ੍ਰਿਤੀ ਦੇ ‘ਭੇਡੀਆ’ ਕੋ-ਸਟਾਰ ਵਰੁਣ ਧਵਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਪ੍ਰਭਾਸ ਨੂੰ ਡੇਟ ਕਰ ਰਹੇ ਹਨ। ਇਸ ਤੋਂ ਬਾਅਦ ਕ੍ਰਿਤੀ ਅਤੇ ਪ੍ਰਭਾਸ ਦੇ ਰਿਸ਼ਤੇ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments