Google search engine
Homeਪੰਜਾਬਸਨਅਤੀ ਨੀਤੀ ਨਾ ਬਨਣ ਕਾਰਨ ਨਿਵੇਸ਼ਕਾਂ ਲਈ ਦਰਵਾਜ਼ੇ ਬੰਦ : ਪ੍ਰਤਾਪ ਬਾਜਵਾ

ਸਨਅਤੀ ਨੀਤੀ ਨਾ ਬਨਣ ਕਾਰਨ ਨਿਵੇਸ਼ਕਾਂ ਲਈ ਦਰਵਾਜ਼ੇ ਬੰਦ : ਪ੍ਰਤਾਪ ਬਾਜਵਾ

ਚੰਡੀਗੜ੍ਹ- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ, ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀ ਉਦਯੋਗਪਤੀਆਂ ਲਈ ਨਵੀਂ ਨੀਤੀ ਬਣਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹਿਣ ਕਾਰਨ ਆਲੋਚਨਾ ਕੀਤੀ। ਬਾਜਵਾ ਨੇ ਕਿਹਾ ਕਿ ਸਨਅਤੀ ਨੀਤੀ ਨਾ ਬਨਣ ਕਰਕੇ ਨਵੇਂ ਨਿਵੇਸ਼ ਲਈ ਦਰਵਾਜ਼ੇ ਬੰਦ ਹੋ ਚੁੱਕੇ ਹਨ। ਬਾਜਵਾ ਨੇ ਕਿਹਾ ਕਿ ਪੁਰਾਣੀ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ ਅਕਤੂਬਰ 2022 ਵਿੱਚ ਖ਼ਤਮ ਹੋ ਗਈ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਉਦਯੋਗ ਅਤੇ ਵਣਜ ਦਾ ਵਿਭਾਗ ਵੀ ਹੈ, ਜ਼ਾਹਰਾ ਤੌਰ ‘ਤੇ ਗੁਜਰਾਤ ਵਿੱਚ ਚੋਣ ਪ੍ਰਚਾਰ ਵਿੱਚ ਬਹੁਤ ਰੁੱਝੇ ਹੋਏ ਹਨ। ਸਿੱਟੇ ਵਜੋਂ, ‘ਆਪ’ ਦੀ ਨਵੀਂ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ ਨੂੰ ਅੱਗ ਲਟਕ ਗਈ ਹੈ। ‘ਆਪ’ ਸਰਕਾਰ ਦੀ ਬੇਰੁਖ਼ੀ ਦਾ ਖ਼ਮਿਆਜ਼ਾ ਸਿਰਫ਼ ਮੌਜੂਦਾ ਸਨਅਤਕਾਰ ਤੇ ਉੱਦਮੀਆਂ ਨੂੰ ਹੀ ਨਹੀਂ ਭੁਗਤਣਾ ਪੈ ਰਿਹਾ, ਸਗੋਂ ਨਵੇਂ ਨਿਵੇਸ਼ਕਾਂ ਲਈ ਵੀ ਦਰਵਾਜ਼ੇ ਬੰਦ ਹੋ ਗਏ ਹਨ, ਜਿਸ ਨਾਲ ਆਰਥਿਕ ਸੰਕਟ ਹੋਰ ਵਧ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments