ਬਾਸਕਟਬਾਲ ਅੰਡਰ-17 ਲੜਕੀਆਂ ਦੇ ਮੁਕਾਬਲੇ ’ਚ ਹੰਸ ਰਾਜ ਸਟੇਡੀਅਮ ਦੀ ਟੀਮ ਨੇ ਮਾਰੀ ਬਾਜ਼ੀ

You are currently viewing ਬਾਸਕਟਬਾਲ ਅੰਡਰ-17 ਲੜਕੀਆਂ ਦੇ ਮੁਕਾਬਲੇ ’ਚ ਹੰਸ ਰਾਜ ਸਟੇਡੀਅਮ ਦੀ ਟੀਮ ਨੇ ਮਾਰੀ ਬਾਜ਼ੀ

ਜਲੰਧਰ, ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਅਤੇ ਖੇਡਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਮੰਤਵ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਅੱਜ ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਜਲੰਧਰ ਵਿੱਚ ਫੁੱਟਬਾਲ, ਵਾਲੀਬਾਲ, ਹੈਂਡਬਾਲ, ਬਾਸਕਟਬਾਲ, ਬਾਕਸਿੰਗ, ਐਥਲੈਟਿਕਸ, ਲਾਅਨ ਟੈਨਿਸ, ਸਾਫ਼ਟਬਾਲ ਅਤੇ ਗਤਕਾ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕਰਵਾਏ ਗਏ ਹੈਂਡਬਾਲ ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚ ਦੋਸਾਂਝ ਕਲਾਂ ਦੀ ਹੈਂਡਬਾਲ ਕੋਚਿੰਗ ਸੈਂਟਰ ਦੀ ਟੀਮ ਨੇ ਕੈਂਬਰੇਜ ਏਲੀਵੇਟਿਵ ਸਕੂਲ ਜਲੰਧਰ ਦੀ ਟੀਮ ਨੂੰ ਹਰਾ ਕਿ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਵੇਟ ਲਿਫ਼ਟਿੰਗ ਮੈਨ ਅੰਡਰ-14 ਲੜਕਿਆਂ ਦੇ ਮੁਕਾਬਲੇ ਵਿਚੋਂ ਸਰਕਾਰੀ ਹਾਈ ਸਕੂਲ ਘੁੜਕਾ ਨੇ 2 ਗੋਲਡ, 3 ਸਿਲਵਰ 2 ਬ੍ਰੋਜ਼ ਮੈਡਲ ਪ੍ਰਾਪਤ ਕੀਤੇ। ਜੰਡਿਆਲਾ ਪਿੰਡ 2 ਗੋਲਡ ਅਤੇ 1 ਬ੍ਰੋਜ਼ ਮੈਡਲ ਪ੍ਰਾਪਤ ਕੀਤਾ। ਐਸ.ਓ.ਸੀ ਸਕੂਲ ਆਫ ਐਕਸੀਲੈਂਸ ਫਿਲੌਰ 2 ਗੋਲਡ ਪ੍ਰਾਪਤ ਕੀਤੇ। ਉਨ੍ਹਾਂ ਦੱਸਿਆ ਕਿ ਅੰਡਰ-17 ਲੜਕਿਆਂ ਦੇ ਮੁਕਾਬਲੇ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਜੰਡਿਆਲਾ 3 ਗੋਲਡ 2 ਸਿਲਵਰ ਮੈਡਲ ਪ੍ਰਾਪਤ ਕੀਤੇ। ਸਕੂਲ ਆਫ ਐਕਸੀਲੈਂਸ ਫਿਲੌਰ 4 ਗੋਲਡ ਪ੍ਰਾਪਤ ਕੀਤੇ, ਸਕੂਲ ਆਫ ਐਕਸੀਲੈਸ ਭਾਰਗਵ ਕੈਂਪ ਜਲੰਧਰ 1 ਗੋਲਡ, 1 ਸਿਲਵਰ ਅਤੇ 2 ਬ੍ਰੋਜ਼ ਮੈਡਲ ਪ੍ਰਾਪਤ ਕੀਤੇ, ਅੰਡਰ-21 ਮੁਕਾਬਲੇ ਵਿਚੋਂ ਪਿੰਡ ਜੰਡਿਆਲਾ 2 ਗੋਲਡ ਅਤੇ 4 ਸਿਲਵਰ ਮੈਡਲ ਪ੍ਰਾਪਤ ਕੀਤੇ। ਸਕੂਲ ਆਫ ਐਕਸੀਲੈਂਸ ਭਾਰਗਵ ਕੈਂਪ ਜਲੰਧਰ 2 ਗੋਲਡ, 3 ਸਿਲਵਰ ਅਤੇ 2 ਬ੍ਰੋਜ਼ ਮੈਡਲ ਪ੍ਰਾਪਤ ਕੀਤੇ । ਬੜਾ ਪਿੰਡ 3 ਗੋਲਡ ਅਤੇ 1 ਸਿਲਵਰ ਮੈਡਲ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 21 ਤੋਂ 30 ਸਾਲ ਵਿਚ ਬੜਾ ਪਿੰਡ 3 ਗੋਲਡ ਪ੍ਰਾਪਤ ਕੀਤੇ, ਸਕੂਲ ਆਫ ਐਕਸੀਲੈਂਸ ਫਿਲੌਰ 2 ਗੋਲਡ ਪ੍ਰਾਪਤ ਕੀਤੇ। ਅੰਡਰ-14 ਲੜਕੀਆਂ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ 5 ਗੋਲਡ 1 ਸਿਲਵਰ ਅਤੇ 3 ਬ੍ਰੋਜ਼ ਮੈਡਲ ਪ੍ਰਾਪਤ ਕੀਤੇ। ਸਰਕਾਰੀ ਹਾਈ ਸਕੂਲ ਘੁੜਕਾ 2 ਗੋਲਡ 1 ਸਿਲਵਰ ਅਤੇ 2 ਬ੍ਰੋਜ਼ ਮੈਡਲ ਪ੍ਰਾਪਤ ਕੀਤੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ 3 ਸਿਲਵਰ ਅਤੇ 1 ਬ੍ਰੋਜ਼ ਮੈਡਲ ਪ੍ਰਾਪਤ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਅੰਡਰ-17 ਲੜਕੀਆਂ ਵਿਚੋਂ ਸਰਕਾਰੀ ਸੀ ਸੈਕੰਡਰੀ ਸਕੂਲ ਨੂਰਪੁਰ 2 ਗੋਲਡ ਅਤੇ 5 ਸਿਲਵਰ ਮੈਡਲ ਪ੍ਰਾਪਤ ਕੀਤੇ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ 3 ਗੋਲਡ, 1 ਸਿਲਵਰ ਅਤੇ 4 ਬ੍ਰੋਂਜ਼ ਮੈਡਲ ਪ੍ਰਾਪਤ ਕੀਤੇ। ਸਰਕਾਰੀ ਹਾਈ ਸਕੂਲ ਘੁੜਕਾ 2 ਗੋਲਡ ਅਤੇ 1 ਬਰੋਂਜ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-21 ਵਿਚ ਗੁਰੂ ਨਾਨਕ ਖਾਲਸਾ ਸਕੂਲ ਸੰਗ ਢੇਸੀਆਂ 4 ਗੋਲਡ ਪ੍ਰਾਪਤ ਕੀਤੇ। ਐਚ.ਐਮ.ਵੀ ਜਲੰਧਰ 2 ਗੋਲਡ ਮੈਡਲ ਪ੍ਰਾਪਤ ਕੀਤੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ 1 ਗੋਲਡ ਪ੍ਰਾਪਤ ਕੀਤਾ।