ਸੁਭਾਨਪੁਰ ਪਰਿਵਾਰ ਵੱਲੋਂ 32ਵਾਂ ਮਹਾਨ ਕੀਰਤਨ ਦਰਬਾਰ ਪਿੰਡ ਸੁਭਾਨਪੁਰ ਵਿਖੇ ਕਰਵਾਇਆ ਗਿਆ

You are currently viewing ਸੁਭਾਨਪੁਰ ਪਰਿਵਾਰ ਵੱਲੋਂ 32ਵਾਂ ਮਹਾਨ ਕੀਰਤਨ ਦਰਬਾਰ ਪਿੰਡ ਸੁਭਾਨਪੁਰ ਵਿਖੇ ਕਰਵਾਇਆ ਗਿਆ

ਜਲੰਧਰ, (ਸ਼ਾਨੇ ਪੰਜਾਬ ਯੂਐਸਏ)-ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਅਤੇ ਸਰਬੱਤ ਦੇ ਭਲੇ ਵਾਸਤੇ ਪਿੰਡ ਸੁਭਾਨਪੁਰ ਦੇ ਅੱਡਾ (ਜਿਲ੍ਹਾ ਕਪੂਰਥਲਾ) ਵਿਖੇ 32ਵਾਂ ਮਹਾਨ ਕੀਰਤਨ ਦਰਬਾਰ ਸੁਭਾਨਪੁਰ ਪਰਿਵਾਰ ਅਤੇ ਦਸ਼ਮੇਸ਼ ਸੇਵਕ ਸਭਾ ਵੱਲੋਂ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਉਪੰਰਤ ਕੀਤੀ ਗਈ। ਇਸ ਮੌਕੇ ’ਤੇ ਭਾਈ ਰਣਜੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲੇ, ਭਾਈ ਨਰਿੰਦਰ ਸਿੰਘ ਗੁਰਦੁਆਰਾ ਬੀਬੀ ਕੌਲਾ ਜੀ ਅੰਮ੍ਰਿਤਸਰ ਵਾਲੇ, ਭਾਈ ਓਂਕਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ, ਭਾਈ ਬਲਵਿੰਦਰ ਸਿੰਘ ਹਜੂਰੀ ਰਾਗੀ ਬਾਬਾ ਬਕਾਲਾ ਸਾਹਿਬ, ਭਾਈ ਹਰਜਿੰਦਰ ਸਿੰਘ ਛੱਕਰ ਢਾਡੀ ਜਥਾ ਵਿਸ਼ੇਸ਼ ਤੌਰ ’ਤੇ ਪ੍ਰੋਗਰਾਮ ’ਚ ਸ਼ਾਮਿਲ ਹੋਏ। ਇਸ ਮੌਕੇ ’ਤੇ ਸੂਬੇਦਾਰ ਸ. ਅਜੀਤ ਸਿੰਘ ਸੁਭਾਨਪੁਰ, ਸ. ਰਘਬੀਰ ਸਿੰਘ ਸੁਭਾਨਪੁਰ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਰਿਹਾ। ਪੰਜਾਬੀ ਮਾਂ ਬੋਲੀ ਕਦੇ ਵੀ ਭੁੱਲਣੀ ਨਹੀਂ ਚਾਹੀਦੀ ਹੈ।

ਅਸੀਂ ਵਿਦੇਸ਼ਾਂ ’ਚ ਜਾ ਕੇ ਵੀ ਆਪਣੇ ਘਰਾਂ ’ਚ ਪੰਜਾਬੀ ਬੋਲਦੇ ਹਾਂ। ਹਰ ਸਾਲ ਇੰਡੀਆ ਵਿਚ ਆਉਂਦੇ ਹਾਂ ’ਤੇ ਵੱਖ-ਵੱਖ ਥਾਵਾਂ ’ਤੇ ਕੱਬਡੀ, ਕੁਸ਼ਤੀ, ਸਮੂਹਿਕ ਵਿਵਾਹ ਆਦਿ ਕਈ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਕਰਵਾਉਂਦੇ ਹਾਂ। ਮੈਂ ਆਪਣੇ ਇਲਾਕੇ ਵਾਸੀਆਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਚੰਗੇ ਪੜ੍ਹਾਓ। ਛੋਟੇ-ਛੋਟੇ ਬੱਚਿਆਂ ਦੀਆਂ ਪ੍ਰਤੀਯੋਗਿਤਾ ਕਾਰਵਾਈਆਂ ਗਈਆਂ। ਇਨ੍ਹਾਂ ਕੋਲੋਂ ਸਿੱਖੀ ਬਾਰੇ ਸਵਾਲ ਪੁੱਛੇ । ਬੱਚਿਆਂ ਦੇ ਹੌਸਲੇ ਵਧਾਉਣ ਲਈ ਸ਼ੀਲਡ ’ਤੇ ਇਨਾਮ ਦਿੱਤੇ ਗਏ। ਸਮੂਹ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਪੁਜੇ ਹੋਏ ਸਮੂਹ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।