328 ਪਾਵਨ ਸਰੂਪਾਂ ਮਾਮਲੇ ਵਿੱਚ SIT ਦਾ ਵੱਡਾ ਐਕਸ਼ਨ

You are currently viewing 328 ਪਾਵਨ ਸਰੂਪਾਂ ਮਾਮਲੇ ਵਿੱਚ SIT ਦਾ ਵੱਡਾ ਐਕਸ਼ਨ

ਚੰਡੀਗੜ੍ਹ- 328 ਲਾਪਤਾ ਪਾਵਨ ਸਰੂਪਾਂ ਮਾਮਲੇ ‘ਚ ਐਸਆਈਟੀ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। SIT ਨੇ SGPC ਦੇ ਸਕੱਤਰ ਪ੍ਰਤਾਪ ਸਿੰਘ ਨੂੰ ਸੰਮਨ ਭੇਜਿਆ ਹੈ। ਇਹ ਕਾਰਵਾਈ SGPC ਵੱਲੋਂ ਸਹਿਯੋਗ ਨਾ ਦੇਣ ਕਾਰਨ ਕੀਤੀ ਗਈ ਹੈ।
ਪਹਿਲਾਂ ਵੀ SIT ਵੱਲੋਂ SGPC ਨੂੰ ਸੰਮਨ ਕੀਤਾ ਗਿਆ ਸੀ।
ਪੁਲਿਸ ਵੱਲੋਂ ਵਾਰ-ਵਾਰ ਚਿੱਠੀਆਂ ਲਿਖ ਕੇ ਐਸਸੀਪੀਸੀ ਕੋਲੋਂ ਰਿਕਾਰਾਡ ਮੰਗਿਆ ਆ ਜਾ ਰਿਹਾ ਹੈ ਪਰ ਉਨ੍ਹਾਂ ਵੱਲੋਂ ਕੋਈ ਵੀ ਰਿਕਾਰਡ ਨਹੀਂ ਦਿੱਤਾ ਜਾ ਰਿਹਾ ਹੈ। ਸਹਿਯੋਗ ਨਾ ਦੇਣ ਉਤੇ ਹੁਣ ਐਸਆਈਟੀ ਨੇ ਪ੍ਰਤਾਪ ਸਿੰਘ ਸਕੱਤਰ ਨੂੰ ਰਿਕਾਰਡ ਦੇਣ ਲਈ ਸੰਮਨ ਭੇਜੇ ਹਨ। ਜੇਕਰ ਐਸਸੀਪੀਸੀ ਰਿਕਾਰਡ ਨਹੀਂ ਮੁਹੱਈਆ ਕਰਵਾਉਂਦੀ ਤਾਂ ਐਸਆਈਟੀ ਵੱਡੀ ਕਾਰਵਾਈ ਕਰ ਸਕਦੀ ਹੈ।