Google search engine
Homeਖੇਡ ਸੰਸਾਰਨੀਦਰਲੈਂਡ ਦੀ ਵਿਸ਼ਵ ਕੱਪ ‘ਚ ਵਾਪਸੀ

ਨੀਦਰਲੈਂਡ ਦੀ ਵਿਸ਼ਵ ਕੱਪ ‘ਚ ਵਾਪਸੀ

ਨੀਦਰਲੈਂਡ ਨੇ 8 ਸਾਲ ਦੇ ਅੰਤਰਾਲ ਤੋਂ ਬਾਅਦ ਫੀਫਾ ਵਿਸ਼ਵ ਕੱਪ ਵਿਚ ਜਗ੍ਹਾ ਬਣਾਈ, ਜਿਸ ਨਾਲ ਨਾਰਵੇ ਦੇ ਸਟਾਰ ਈਲਿੰਗ ਹਾਲੈਂਡ ਦਾ ਵਿਸ਼ਵ ਫੁੱਟਬਾਲ ਦੇ ਸਭ ਤੋਂ ਵੱਡੇ ਟੂਰਨਾਮੈਂਟ ਵਿਚ ਖੇਡਣ ਦਾ ਇੰਤਜ਼ਾਰ 2026 ਤੱਕ ਵੱਧ ਗਿਆ। ਨੀਦਰਲੈਂਡ ਨੇ ਰੋਟਰਡੈਮ ਵਿਚ ਖੇਡੇ ਗਏ ਮੈਚ ਵਿਚ ਆਖਰੀ ਪਲਾਂ ਦੇ ਗੋਲ ਦੇ ਦਮ ਉੱਤੇ ਨਾਰਵੇ ਨੂੰ 2-0 ਨਾਲ ਹਰਾਇਆ। ਇਸ ਹਾਰ ਨਾਲ ਨਾਰਵੇ ਕੁਆਲੀਫਾਈ ਕਰਨ ਦੀ ਦੌੜ ਤੋਂ ਬਾਹਰ ਹੋ ਗਿਆ। ਜ਼ਖਮੀ ਹੋਣ ਕਾਰਨ 21 ਸਾਲ ਦਾ ਹਾਲੈਂਡ ਇਸ ਮੈਚ ਵਿਚ ਨਹੀਂ ਖੇਡ ਪਾਇਆ ਸੀ। ਨੀਦਰਲੈਂਡ ਗਰੁੱਪ-ਜੀ ਵਿਚ ਟਾਪ ਉੱਤੇ ਰਿਹਾ, ਜਦੋਂਕਿ ਤੁਰਕੀ ਨੇ ਮੋਂਟੇਗ੍ਰੋ ਨੂੰ 2-1 ਨਾਲ ਹਰਾ ਕੇ ਨਾਰਵੇ ਨੂੰ ਪਿੱਛੇ ਛੱਡਿਆ ਅਤੇ ਮਾਰਚ ਵਿਚ ਹੋਣ ਵਾਲੇ ਪਲੇਅ ਆਫ ਵਿਚ ਜਗ੍ਹਾ ਬਣਾਈ। ਯੂਕ੍ਰੇਨ ਨੇ ਵੀ ਬੋਸਨਿਆ ਹਰਜੇਗੋਵਿਨਾ ਨੂੰ 2-0 ਨਾਲ ਹਰਾ ਕੇ ਪਲੇਅ ਆਫ ਵਿਚ ਆਪਣੀ ਜਗ੍ਹਾ ਸੁਰੱਖਿਅਤ ਕੀਤੀ।

ਗਰੁੱਪ-ਡੀ ‘ਚ ਆਪਣੇ 8 ਮੈਚਾਂ ਵਿਚੋਂ 6 ਡਰਾਅ ਖੇਡਣ ਵਾਲੇ ਯੂਕ੍ਰੇਨ ਨੇ ਫਿਨਲੈਂਡ ਨੂੰ ਪਿੱਛੇ ਛੱਡਿਆ। ਇਸ ਗਰੁੱਫ ਵਿਚ ਫਰਾਂਸ ਨੇ ਵਿਸ਼ਵ ਕੱਪ ਦੇ ਲਈ ਪਹਿਲਾਂ ਹੀ ਕੁਆਲੀਫਾਈ ਕਰ ਲਿਆ ਸੀ। ਫਰਾਂਸ ਨੇ ਫਾਈਨਲ ਐਮਬਾਪੇ ਤੇ ਕਰੀਮ ਬੇਂਜੇਮਾ ਦੇ ਗੋਲ ਨਾਲ ਫਿਨਲੈਂਡ ਨੂੰ 2-0 ਨਾਲ ਹਰਾ ਕੇ ਉਸਦੀਆਂ ਪਲੇਅ ਆਫ ਦੀਆਂ ਉਮੀਦਾਂ ਨੂੰ ਖਤਮ ਕੀਤਾ। ਗਰੁੱਪ-ਈ ਵਿਚ 2 ਟੀਮਾਂ ਵੇਲਸ ਤੇ ਚੈੱਕ ਗਣਰਾਜ ਨੇ ਪਲੇਅ ਆਫ ਵਿਚ ਜਗ੍ਹਾ ਬਣਾਈ। ਇਸ ਗਰੁੱਪ ਵਿਚ ਬੈਲਜੀਅਮ ਪਹਿਲਾਂ ਹੀ ਸਿੱਧੇ ਕੁਆਲੀਫਾਈ ਕਰ ਚੁੱਕਿਆ ਸੀ। ਵੇਲਸ ਨੇ ਡਾਰਡਿਫ ਵਿਚ ਬੈਲਜੀਅਮ ਨੂੰ 1-1 ਨਾਲ ਡਰਾਅ ‘ਤੇ ਰੋਕ ਕੇ ਗਰੁੱਪ ਵਿਚ ਦੂਜੇ ਨੰਬਰ ਦੀ ਟੀਮ ਦੇ ਰੂਪ ‘ਚ ਪਲੇਅ ਆਫ ਵਿਚ ਜਗ੍ਹਾ ਪੱਕੀ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments