ਆਪ ਸਭ ਨੂੰ ਪਤਾ ਹੀ ਜੋ ਵੀ ਪੰਜਾਬ ਵਿਚ ਬੀਤਿਆਂ ਹੈ। ਹੜ ਨਾਲ ਪੀੜਿਤ ਕਈ ਕਿਸਾਨ ਤਬਾਹ ਹੋ ਚੁੱਕੇ ਹਨ ਤੇ ਕਈ ਸਾਲ ਉਹ ਉਠ ਨਹੀਂ ਸਕਦੇ। ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਕਿ ਪੈਸੇ ਭੋਜੋ ਪਰ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਇਨ੍ਹਾਂ ਜਰੂਰਤਮੰਦਾਂ ਦੀ ਮਦਦ ਆਪ ਆਣ ਕੇ ਕਰੋ ਜਾਂ ਰਿਸ਼ਤੇਦਾਰਾਂ ਨੂੰ ਪੈਸੇ ਭੇਜੋ ਨਾ ਕਿ ਕਿਸੇ ਸਰਕਾਰ ਨੂੰ ਜਾਂ ਕਿਸੇ ਐਨਜੀਓ ਨੂੰ ਭੇਜੋ ਕਿਉਂਕਿ ਮੈਂ ਇਥੇ ਰਹਿੰਦਾ ਹਾਂ ਇਥੇ ਬਹੁਤ ਲੁਟ ਖਸੂਟ ਹੋ ਰਹੀ ਹੈ। ਪੰਜਾਬ ਦੇ ਨਾਮ ’ਤੇ ਜਿਹਦੇ ਹੱਥ ਪੈਸੇ ਆਉਂਦੇ ਹਨ ਉਹ ਖਾ ਜਾਂਦੇ ਹਨ। ਇਸ ਕਰਕੇ ਮੇਰੀ ਬੇਨਤੀ ਹੈ ਕਿ ਪੈਸੇ ਇਕੱਠੇ ਕਰੋ ’ਤੇ ਮਦਦ ਜਰੂਰ ਕਰੋ। ਇਥੇ ਆ ਕੇ ਦੇਖੋ ਕੀ ਪੰਜਾਬ ਦੇ ਪਿੰਡਾਂ ਦਾ ਕੀ ਹਾਲ ਹੋਇਆ ਹੈ।
ਐਨਆਰਆਈ ਵੀਰੋਂ ਕਿਸਾਨਾਂ ਦੀ ਮਦਦ ਜਰੂਰ ਕਰੋ। ਇਨ੍ਹਾਂ ਨੂੰ ਮੁੜ ਕੇ ਆਪਣੇ ਪੈਰਾ ’ਤੇ ਖੜ੍ਹਾ ਕਰੋ। ਲੇਕਿਨ ਜੇਕਰ ਤੁਸੀਂ ਉਹ ਪੈਸੇ ਕਿਸੇ ਵੀ ਐਨਜੀਓ ਨੂੰ ਨਾ ਦਿਓ। ਆਪ ਆਣ ਕੇ ਮਦਦ ਕਰੋ ਜਾਂ ਆਪਣੇ ਪਰਿਵਾਰਾਂ ਦੇ ਮੈਂਬਰ ਨੂੰ ਭੇਜੋ ਉਹ ਜਾ ਕੇ ਉਥੇ ਜਰੂਰਮੰਦਾਂ ਦੇ ਹੱਥ ਵਿਚ ਦੇਣ। ਕੇਜਰੀਵਾਲ ਅਤੇ ਸਿਸੋਦੀਆ ਵਰਗੇ ਪੈਸੇ ਇਕੱਠੇ ਕਰਨ ਦੇ ਕੰਮ ਕਰ ਰਹੇ ਹਨ ਪਰ ਤੁਸੀਂ ਕਿਸੇ ’ਤੇ ਯਕੀਨ ਨਾ ਕਰੋ ਪਰ ਪੈਸੇ ਜਰੂਰ ਇਕੱਠਾ ਕਰੋ ਲੇਕਿਨ ਆਪ ਆਓ। ਉਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰੋ। ਇਥੇ ਬਹੁਤ ਬੰਦੇ ਆਪ ਆ ਕੇ ਮਦਦ ਕਰਨ ਲੱਗੇ ਹੋਏ ਹਨ।
ਹਿੰਦੀ ਫਿਲਮਾਂ ਦੇ ਕਲਾਕਾਰ, ਪੰਜਾਬੀ ਸਿੰਗਰ ਆਪਣੇ ਹੱਥੀ ਸੇਵਾ ਕਰ ਰਹੇ ਹਨ। ਇਕ ਵਾਰ ਫਿਰ ਤੋਂ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਭੈਣ ਤੇ ਭਰਾਵੋ ਪੰਜਾਬ ਨੂੰ ਤੁਹਾਡੀ ਬਹੁਤ ਜਰੂਰਤ ਹੈ। ਹੜ੍ਹ ਪੀੜ੍ਹਤ ਪਰਿਵਾਰਾਂ ਦੇ ਘਰ ਤੱਕ ਢੇਹ ਗਏ। ਜਾਨੀ ਮਾਲ ਦਾ ਬਹੁਤ ਜਿਆਦਾ ਨੁਕਸਾਨ ਹੋਇਆ। ਪਾਣੀ ਸੁਖਣ ਨਾਲ ਮਿੱਟੀ ਕਿੰਨੀ-ਕਿੰਨੀ ਜਮ੍ਹਾ ਹੋਈ ਹੈ। ਇਹ ਸਾਰੀਆਂ ਚੀਜਾਂ ਤੁਸੀਂ ਆਪ ਅੱਖੀਂ ਦੇਖੋ। ਇਨ੍ਹਾਂ ਪਰਿਵਾਰਾਂ ਦੇ ਹੱਥ ਪੈਸੇ ਦੀ ਮਦਦ ਕਰੋ ਤਾਂ ਕਿ ਆਪਣੇ ਘਰ, ਫਸਲ, ਜਾਨਵਰ ਰੱਖ ਕੇ ਗੁਜਾਰਾ ਕਰ ਸਕਣ।

