ਨਿਊਯਾਰਕ, (ਸ਼.ਪ.)-ਲੋਂਗ ਆਈਲੈਂਡ ਇਲਾਕੇ ਦੇ ਹਾਈਵੇਅ ਤੇ ਇਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਐਕਸੀਡੈਂਟ ਲੋਂਗ ਆਈਲੈਂਡ ਐਕਸਪ੍ਰੈਸ ਵੇ westbound Lane ਵਿਚ ਕਾਰ ਟੱਰਕ ਦੇ ਆਪਸ ਵਿਚ ਖੌਫਨਾਕ ਟੱਕਰ ਹੋਈ, ਜਿਸ ਦੌਰਾਨ ਨਿਊਯਾਰਕ ਰਹਿੰਦੇ ਇਕ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਰਜਿੰਦਰ ਸਿੰਘ ਜਿੰਦੀ ਵਜੋਂ ਦੱਸੀ ਜਾ ਰਹੀ ਹੈ ਜੋਕਿ ਹਰਿਆਣਾ ਦੇ ਪਿਹੋਵਾ ਨਾਲ ਸੰਬਧਤ ਸੀ ਤੇ ਅਮੀਰਕਾ ਦੇ ਵਿਚ ਹੀ ਲੰਬੇ ਸਮੇਂ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਸਨ।
ਪੁਲਿਸ ਦੇ ਦਿੱਤੇ ਜਾਣਕਾਰੀ ਮੁਤਾਬਕ ਉਮਰ 65 ਸਾਲਾਂ ਵਿਅਕਤੀ ਨੂੰ ਮਿ੍ਰਤਕ ਘੋਸ਼ਿਤ ਕਰਾਰ ਕਰ ਦਿੱਤਾ। ਮਿ੍ਰਤਕ ਦਾ ਨਾਮ ਰਜਿੰਦਰ ਸਿੰਘ ਜਿੰਦੀ ਨਾਮ ਨਾਲ ਪਛਾਣ ਹੋਈ। ਉਹ ਆਪਣੇ ਕੰਮ ’ਤੇ ਸਵੇਰੇ ਜਾ ਰਹੇ ਸਨ ਕਿ ਰੋਡ ’ਤੇ ਟਰੱਕ ਇੰਨਾ ਕੁ ਜਿਆਦਾ ਤੇਜ ਸੀ ਕਿ ਟੱਕਰ ਮਾਰਨ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਬਾਬਾ ਰਜਿੰਦਰ ਸਿੰਘ ਲਾਲੀ ਜੀ ਦੇ ਮਾਮੇ ਦੇ ਪੁੱਤਰ ਸਨ ਜਿਨ੍ਹਾਂ ਦਾ ਮੌਤ ਹੋ ਗਿਆ। ਉਹ ਪੰਜਾਬ ਦੇ ਵਿਚ ਪਿੰਡ ਪਿਹੋਵਾ ਪਿੰਡ ਦੇ ਵਸਨੀਕ ਸਨ। ਇਹ ਘਟਨਾ ਸੁਣਦੇ ਹੀ ਪੰਜਾਬੀ ਭਾਇਚਾਰੇ ਵਿਚ ਸੌਗ ਦੀ ਲਹਿਰ ਹੈ।