Google search engine
Homeਖੇਡ ਸੰਸਾਰਪੀ. ਵੀ. ਸਿੰਧੂ ਸੈਮੀਫਾਈਨਲ ‘ਚ ਹਾਰ ਕੇ ਇੰਡੋਨੇਸ਼ੀਆ ਮਾਸਟਰਸ ਤੋਂ ਬਾਹਰ

ਪੀ. ਵੀ. ਸਿੰਧੂ ਸੈਮੀਫਾਈਨਲ ‘ਚ ਹਾਰ ਕੇ ਇੰਡੋਨੇਸ਼ੀਆ ਮਾਸਟਰਸ ਤੋਂ ਬਾਹਰ

ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਇੰਡੋਨੇਸ਼ੀਆ ਮਾਸਟਰਸ ਸੁਪਰ 750 ਬੈਡਮਿੰਟਨ ਦੇ ਸੈਮੀਫ਼ਾਈਨਲ ‘ਚ ਜਾਪਾਨ ਦੀ ਚੋਟੀ ਦਾ ਦਰਜਾ ਪ੍ਰਾਪਤ ਅਕਾਨੇ ਯਾਮਾਗੁਚੀ ਤੋਂ ਸਿੱਧੇ ਗੇਮ ‘ਚ ਹਾਰ ਗਈ। ਇਸ ਮੈਚ ਤੋਂ ਪਹਿਲਾਂ ਸਿੰਧੂ ਦਾ ਰਿਕਾਰਡ 12-7 ਦਾ ਸੀ ਤੇ ਇਸ ਸਾਲ ਦੋਵੇਂ ਮੈਚਾਂ ‘ਚ ਸਿੰਧੂ ਨੇ ਉਸ ਨੂੰ ਹਰਾਇਆ ਸੀ ਪਰ ਅੱਜ ਉਸ ਦਾ ਸਾਹਮਣਾ ਨਹੀਂ ਕਰ ਸਕੀ।

ਇਹ ਇਕਪਾਸੜ ਮੈਚ ਉਸ ਨੇ 32 ਮਿੰਟ ਦੇ ਅੰਦਰ 13-21, 9-21 ਨਾਲ ਗੁਆ ਦਿੱਤਾ। ਤੀਜਾ ਦਰਜਾ ਪ੍ਰਾਪਤ ਸਿੰਧੂ ਆਪਣੀ ਸਰਵਸ੍ਰੇਸ਼ਠ ਫ਼ਾਰਮ ‘ਚ ਨਹੀਂ ਸੀ ਤੇ ਦੋਵੇਂ ਗੇਮ ‘ਚ ਸ਼ੁਰੂ ਤੋਂ ਹੀ ਪਿੱਛੜ ਗਈ। ਦੂਜੇ ਗੇਮ ‘ਚ ਉਸ ਨੇ ਕੁਝ ਸਮੇਂ ਲਈ ਬੜ੍ਹਤ ਬਣਾਈ ਪਰ ਯਾਮਾਗੁਚੀ ਨੇ ਸ਼ਾਨਦਾਰ ਵਾਪਸੀ ਕਰਕੇ ਕੋਈ ਮੌਕਾ ਨਹੀਂ ਦਿੱਤਾ। ਹੁਣ ਜਾਪਾਨੀ ਖਿਡਾਰੀ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਅਨ ਸਿਯੰਗ ਤੇ ਥਾਈਲੈਂਡ ਦੀ ਪੀ ਚਾਈਵਾਨ ਦੇ ਦਰਮਿਆਨ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।

ਭਾਰਤ ਦੀ ਉਮੀਦਾਂ ਹੁਣ ਕਿਦਾਂਬੀ ਸ਼੍ਰੀਕਾਂਤ ‘ਤੇ ਟਿੱਕੀਆਂ ਹਨ ਜੋ ਪੁਰਸ਼ਾਂ ਦੇ ਸੈਮੀਫਾਈਨਲ ‘ਚ ਡੈਨਮਾਰਕ ਦੇ ਐਂਡਰਸ ਏਂਟੋਸੇਨ ਨਾਲ ਖੇਡਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments