ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਦੇ RKGIT ਵਿੱਚ ਹੋਈ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਨਾਲ ਡਰ ਗਈ। ਇਹ ਘਟਨਾ ਕੈਮਰਿਆਂ ਵਿੱਚ ਕੈਂਦ ਹੋ ਗਈ ਹੈ ਅਤੇ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੁਨੰਦਾ ਸ਼ਰਮਾ ਸਟੇਜ ‘ਤੇ ਗਾਣਾ ਗਾ ਰਹੀ ਹੈ ਅਤੇ ਅਚਾਨਕ ਇੱਕ ਪ੍ਰਸ਼ੰਸਕ ਸਟੇਜ ‘ਤੇ ਕੁੱਦ ਜਾਂਦਾ ਹੈ, ਜਿਸ ਕਾਰਨ ਗਾਇਕਾ ਡਰ ਜਾਂਦੀ ਹੈ ਅਤੇ ਸਟੇਜ ਛੱਡ ਕੇ ਚਲੇ ਜਾਂਦੀ ਹੈ। ਇਸ ਤੋਂ ਬਾਅਦ ਉਸ ਪ੍ਰਸ਼ੰਸਕ ਨੂੰ ਸ਼ੋਅ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ।
ਇਸ ਘਟਨਾ ਤੋਂ ਬਾਅਦ ਹੁਣ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕਰਕੇ ਚੁੱਪੀ ਤੋੜੀ ਹੈ। ਇਸ ਵੀਡੀਓ ਵਿੱਚ ਗਾਇਕਾ ਨੇ ਕਿਹਾ ਹੈ ਕਿ,”ਹੈਲੋ ਦੋਸਤੋ, ਮੈਂ ਸੁਨੰਦਾ ਸ਼ਰaਮਾ। ਕੱਲ੍ਹ RKGIT, ਗਾਜ਼ੀਆਬਾਦ ਕਾਲਜ ਵਿੱਚ ਥੋੜ੍ਹੀ ਜਿਹੀ ਪਰੇਸ਼ਾਨੀ ਹੋ ਗਈ…ਜਦੋਂ ਮੈਂ ਪ੍ਰਦਰਸ਼ਨ ਕਰ ਰਹੀ ਸੀ, ਤਾਂ ਅਚਾਨਕ ਇੱਕ ਵਿਦਿਆਰਥੀ ਸਟੇਜ ‘ਤੇ ਆ ਗਿਆ, ਜਿਸ ਨਾਲ ਹਰ ਕੋਈ ਹੈਰਾਨ ਰਹਿ ਗਿਆ।
ਇਸ ਅਚਾਨਕ ਹੋਈ ਘਟਨਾ ਨਾਲ ਭੀੜ ਅਤੇ ਸਟੇਜ ‘ਤੇ ਮੌਜ਼ੂਦ ਲੋਕ ਡਰ ਗਏ। ਮੈਂ ਵੀ ਡਰ ਗਈ। ਜਦੋ ਮੁੰਡਾ ਅਚਾਨਕ ਸਟੇਜ ‘ਤੇ ਆ ਗਿਆ, ਤਾਂ ਮੇਰੀ ਪ੍ਰਤੀਕਿਰੀਆ ਕਾਫ਼ੀ ਹੈਰਾਨੀ ਵਾਲੀ ਸੀ।

