ਭਾਰਤ ਦੇ ਦਿੱਗਜ ਸਪਿਨਰ ਹਰਭਜਨ ਸਿੰਘ ਨੇ ਐਤਵਾਰ ਨੂੰ ਨਸਲੀ ਟਿੱਪਣੀ ਕਰਕੇ ਵਿਵਾਦ ਪੈਦਾ ਕਰ ਦਿੱਤਾ। ਉਨ੍ਹਾਂ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ (Jofra Archer) ਦੀ ਤੁਲਨਾ ‘ਕਾਲੀ ਟੈਕਸੀ’ ਨਾਲ ਕੀਤੀ। ਉਨ੍ਹਾਂ ਨੇ ਇਹ ਵਿਵਾਦਪੂਰਨ ਬਿਆਨ ਆਈਪੀਐਲ 2025 (IPL 2025) ਵਿੱਚ ਰਾਜਸਥਾਨ ਰਾਇਲਜ਼ (RR) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਕਾਰ ਖੇਡੇ ਗਏ ਮੈਚ ਦੌਰਾਨ ਕੁਮੈਂਟਰੀ ਕਰਦੇ ਹੋਏ ਦਿੱਤਾ।ਇਹ ਘਟਨਾ ਪਹਿਲੀ ਪਾਰੀ ਦੇ 18ਵੇਂ ਓਵਰ ਵਿੱਚ ਵਾਪਰੀ ਜਦੋਂ ਜੋਫਰਾ ਆਰਚਰ ਸਨਰਾਈਜ਼ਰਜ਼ ਹੈਦਰਾਬਾਦ (SRH) ਦੇ ਬੱਲੇਬਾਜ਼ ਈਸ਼ਾਨ ਕਿਸ਼ਨ (Ishan Kishan) ਅਤੇ ਹੇਨਰਿਕ ਕਲਾਸਨ (Heinrich Klassen) ਨੂੰ ਗੇਂਦਬਾਜ਼ੀ ਕਰ ਰਹੇ ਸੀ। ਇਸ ਦੌਰਾਨ, ਦੱਖਣੀ ਅਫਰੀਕਾ ਦੇ ਬੱਲੇਬਾਜ਼ ਕਲਾਸੇਨ ਨੇ ਆਰਚਰ ਦੀਆਂ ਲਗਾਤਾਰ ਦੋ ਗੇਂਦਾਂ ‘ਤੇ ਚੌਕੇ ਮਾਰੇ। ਇਸ ‘ਤੇ ਹਰਭਜਨ ਸਿੰਘ (Harbhajan Singh) ਨੇ ਆਨ-ਏਅਰ ਟਿੱਪਣੀ ਕੀਤੀ, “ਲੰਡਨ ਵਿੱਚ ਕਾਲੀ ਟੈਕਸੀ ਦਾ ਮੀਟਰ ਤੇਜ਼ ਚੱਲਦਾ ਹੈ, ਅਤੇ ਇੱਥੇ ਆਰਚਰ ਸਾਹਿਬ ਦਾ ਮੀਟਰ ਵੀ ਤੇਜ਼ ਚੱਲਿਆ।”
ਹਰਭਜਨ ਸਿੰਘ (Harbhajan Singh) ਦੀ ਇਸ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੰਗਾਮਾ ਹੋ ਗਿਆ। ਪ੍ਰਸ਼ੰਸਕਾਂ ਨੇ ਇਸਨੂੰ ਨਸਲਵਾਦੀ ਕਿਹਾ ਅਤੇ ਉਨ੍ਹਾਂ ਨੂੰ ਤੁਰੰਤ ਬਰਖ਼ਾਸਤਗੀ ਦੀ ਮੰਗ ਕੀਤੀ। ਇੱਕ ਯੂਜ਼ਰ ਨੇ ਲਿਖਿਆ, “ਹਰਭਜਨ, ਤੁਰੰਤ ਮੁਆਫ਼ੀ ਮੰਗੋ… ਉਨ੍ਹਾਂ IPL ਦੌਰਾਨ ਲਾਈਵ ਕੁਮੈਂਟਰੀ ਦੌਰਾਨ ਜੋਫਰਾ ਆਰਚਰ ਨੂੰ “ਬਲੈਕ ਲੰਡਨ ਟੈਕਸੀ” ਕਿਹਾ। ਸ਼ਰਮ ਕਰੋ ਸ਼ਰਮ ਕਰੋ…”
ਇਹ ਮੈਚ ਜੋਫਰਾ ਆਰਚਰ (Jofra Archer) ਲਈ ਬਹੁਤ ਮਾੜਾ ਸੀ। ਉਨ੍ਹਾਂ ਆਪਣੇ ਚਾਰ ਓਵਰਾਂ ਵਿੱਚ 76 ਦੌੜਾਂ ਦਿੱਤੀਆਂ ਅਤੇ ਇੱਕ ਵੀ ਵਿਕਟ ਨਹੀਂ ਲੈ ਸਕਿਆ। ਇਹ ਆਈਪੀਐਲ (IPL) ਇਤਿਹਾਸ ਦਾ ਸਭ ਤੋਂ ਮਹਿੰਗਾ ਗੇਂਦਬਾਜ਼ੀ ਪ੍ਰਦਰਸ਼ਨ ਬਣ ਗਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਗੁਜਰਾਤ ਟਾਈਟਨਸ (GT) ਦੇ ਮੋਹਿਤ ਸ਼ਰਮਾ (Mohit Sharma) ਦੇ ਨਾਂ ਸੀ, ਜਿਨ੍ਹਾਂ ਨੇ ਪਿਛਲੇ ਸਾਲ ਦਿੱਲੀ ਕੈਪੀਟਲਜ਼ (DC) ਖਿਲਾਫ 73 ਦੌੜਾਂ ਦਿੱਤੀਆਂ ਸਨ।