ਮਾਰਚ ਦੇ ਬਾਕੀ ਦਿਨਾਂ ਵਿੱਚ ਦੇਸ਼ ਭਰ ਵਿੱਚ ਬੈਂਕ ਤਿੰਨ ਦਿਨ ਬੰਦ ਰਹਿਣਗੇ, ਜਿਸ ਨਾਲ ਕਰੋੜਾਂ ਗਾਹਕਾਂ ‘ਤੇ ਅਸਰ ਪੈ ਸਕਦਾ ਹੈ। ਹਾਲਾਂਕਿ, ਇਹ ਬੈਂਕ ਛੁੱਟੀ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਤਰੀਕਾਂ ਨੂੰ ਹੋਵੇਗੀ। 31 ਮਾਰਚ ਨੂੰ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ ਕਿਉਂਕਿ ਇਸ ਦਿਨ ਰਮਜ਼ਾਨ-ਈਦ (ਈਦ-ਉਲ-ਫਿਤਜ) ਦਾ ਤਿਉਹਾਰ ਮਨਾਇਆ ਜਾਵੇਗਾ।ਭਾਰਤੀ ਰਿਜ਼ਰਵ ਬੈਂਕ (RBI) ਦੇ ਨਿਯਮਾਂ ਅਨੁਸਾਰ, ਮਾਰਚ ਵਿੱਚ ਇਨ੍ਹਾਂ ਤਾਰੀਖਾਂ ਨੂੰ ਬੈਂਕ ਬੰਦ ਰਹਿਣਗੇ।
27 ਮਾਰਚ 2025 – ਸ਼ਬ-ਏ-ਕਦਰ (ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ)
28 ਮਾਰਚ 2025 – ਜੁਮਾਤ-ਉਲ-ਵਿਦਾ (ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ)
31 ਮਾਰਚ 2025 – ਰਮਜ਼ਾਨ-ਈਦ (ਈਦ-ਉਲ-ਫਿਤਰ) (ਦੇਸ਼ ਦੇ ਕਈ ਸ਼ਹਿਰਾਂ ਵਿੱਚ ਬੈਂਕ ਬੰਦ)ਅਗਰਤਲਾ, ਅਹਿਮਦਾਬਾਦ, ਬੇਲਾਪੁਰ, ਬੰਗਲੁਰੂ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਦੇਹਰਾਦੂਨ, ਗੰਗਟੋਕ, ਗੁਹਾਟੀ, ਹੈਦਰਾਬਾਦ (ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ), ਇੰਫਾਲ, ਈਟਾਨਗਰ, ਜੈਪੁਰ, ਜੰਮੂ, ਕਾਨਪੁਰ, ਕੋਚੀ, ਕੋਹਿਮਾ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਣਜੀ, ਪਟਨਾ, ਰਾਏਪੁਰ, ਰਾਂਚੀ, ਸ਼ਿਲਾਂਗ, ਸ਼੍ਰੀਨਗਰ ਅਤੇ ਤਿਰੂਵਨੰਤਪੁਰਮ ਵਿੱਚ ਬੈਂਕ ਬੰਦ ਰਹਿਣਗੇ।
ਆਨਲਾਈਨ ਬੈਂਕਿੰਗ ਸੇਵਾ ਜਾਰੀ ਰਹੇਗੀ
ਹਾਲਾਂਕਿ, ਇਨ੍ਹਾਂ ਛੁੱਟੀਆਂ ਦਾ ਔਨਲਾਈਨ ਬੈਂਕਿੰਗ ਸੇਵਾਵਾਂ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਗਾਹਕ ਨੈੱਟ ਬੈਂਕਿੰਗ, ਯੂਪੀਆਈ ਅਤੇ ਮੋਬਾਈਲ ਬੈਂਕਿੰਗ ਰਾਹੀਂ ਆਸਾਨੀ ਨਾਲ ਲੈਣ-ਦੇਣ ਕਰ ਸਕਦੇ ਹਨ।
ਅਪ੍ਰੈਲ ਵਿੱਚ ਬੈਂਕ 15 ਦਿਨ ਬੰਦ ਰਹਿਣਗੇ, ਜਿਸ ਵਿੱਚ ਦੂਜਾ ਅਤੇ ਚੌਥਾ ਸ਼ਨੀਵਾਰ ਅਤੇ ਐਤਵਾਰ ਸ਼ਾਮਲ ਹਨ।