ਜਲੰਧਰ, (ਸੰਜੇ ਸ਼ਰਮਾ)-ਵਾਰਡ ਨੰ 18 ’ਚ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ’ਤੇ ਮਰੀਜਾਂ ਨੂੰ ਮੁਫਤ ਦਵਾਈਆਂ ਅਤੇ ਬਲੱਡ ਟੈਸਟ, ਹੱਡੀ ਸਬੰਧੀ ਬਿਮਾਰੀ, ਈਸੀਜੀ, ਅੱਖਾਂ ਦਾ ਚੈਕਅਪ ਕੀਤਾ ਗਿਆ।
ਇਸ ਮੌਕੇ ਮਰੀਜਾਂ ਲਈ ਲੰਗਰ ਦੀ ਸੇਵਾ ਕੀਤੀ। ਇਸ ਮੌਕੇ ’ਤੇ ਚਾਵਲਾ, ਮੋਨਾ, ਗਿੱਲ, ਕਮਲ ਕਨੌਜੀਆ ਕਨੋਜੀਆ ਮਹਾ ਸਭਾ ਦੇ ਚੇਅਰਮੈਨ, ਨੰਦਾ ਆਦਿ ਹਾਜਰ ਸਨ। ਇਹ ਕੈਂਪ ਪ੍ਰੋ. ਸਰਤਾਜ ਕਵਲ ਸਿੰਘ ਵਾਰਡ ਕੌਂਸਲਰ ਦੇ ਸਹਿਯੋਗ ਨਾਲ ਲਗਾਇਆ ਗਿਆ। ਇਹ ਕੈਂਪ ਸੰਤ ਬਾਬਾ ਹਜਾਰਾ ਸਿੰਘ ਜੀ ਦੀ ਮਿੱਠੀ ਯਾਦ ’ਚ ਯੂਥ ਫਾਊਂਡੇਸ਼ਨ ਵੱਲੋਂ ਕੈਂਪ ਲਗਾਇਆ ਗਿਆ ਸੀ। ਇਹ ਕੈਂਪ ਪਿਛਲੇ ਪੰਜ ਸਾਲਾਂ ਤੋਂ ਲਗਾਇਆ ਜਾ ਰਿਹਾ ਹੈ। ਕੈਂਪ ’ਚ ਲਗਭਗ ਪੰਜ ਤੋਂ ਵੱਧ ਮਰੀਜਾਂ ਨੇ ਇਸ ਲਾਹਾ ਲਿਆ।