ਹਰਿਆਣਵੀ ਗਾਣੇ ‘ਤੇ ਤਿੱਖੀਆਂ ਪ੍ਰਤੀਕਿਰਿਆਵਾਂ

ਸੋਸ਼ਲ ਮੀਡੀਆ ‘ਤੇ ਇਨ੍ਹਾਂ ਦਿਨਾਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਕੂਲੀ ਬੱਚੇ ਯੂਨੀਫਾਰਮ ਪਾ ਕੇ ਬੱਸ ਦੇ ਉੱਪਰ ਚੜ੍ਹ ਕੇ ਹਰਿਆਣਵੀ ਗਾਣੇ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਗਾਣਾ ਗਾਇਕ ਬਾਦਸ਼ਾਹ ਵੱਲੋਂ ਗਾਇਆ ਗਿਆ ਹੈ, ਜਿਸ ਦੇ ਬੋਲਾਂ ਵਿੱਚ “ਆਇਆ ਬਾਦਸ਼ਾਹ ਡੋਲੀ ਚੜ੍ਹਾਣੇ, ਇਨ੍ਹਾਂ ਸਭ ਦੀ ਘੂੜੀ ਬਣਾਣੇ” ਵਰਗੀਆਂ ਲਾਈਨਾਂ ਸ਼ਾਮਲ ਹਨ। ਜਾਣਕਾਰੀ ਮੁਤਾਬਕ ਇਹ ਗਾਣਾ ਪਹਿਲਾਂ ਕਿਸੇ ਲੜਕੀ ਵੱਲੋਂ ਗਾਇਆ ਗਿਆ ਸੀ ਅਤੇ ਉਸਦਾ ਅਸਲੀ ਅਰਥ ਕੁਝ ਹੋਰ ਦੱਸਿਆ ਜਾ ਰਿਹਾ ਹੈ। ਪਰ ਬਾਅਦ ਵਿੱਚ ਇਸਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕਰਕੇ ਗਾਣਾ ਬਣਾਇਆ ਗਿਆ। ਹੁਣ ਇਸ ਗਾਣੇ ‘ਤੇ ਬਣੀ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਕਈ ਲੋਕਾਂ ਨੇ ਇਸ ‘ਤੇ ਐਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਗਾਣਿਆਂ ਅਤੇ ਵੀਡੀਓਜ਼ ਨਾਲ ਹਰਿਆਣਵੀ ਸੰਸਕ੍ਰਿਤੀ ਦਾ ਸਤਿਆਨਾਸ ਕੀਤਾ ਜਾ ਰਿਹਾ ਹੈ