Google search engine
Homeਪੰਜਾਬਖੇਡ ਮੰਤਰੀ ਮੀਤ ਹੇਅਰ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ FIH ਨੇਸ਼ਨਜ਼...

ਖੇਡ ਮੰਤਰੀ ਮੀਤ ਹੇਅਰ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ FIH ਨੇਸ਼ਨਜ਼ ਕੱਪ ਜਿੱਤਣ ਉੱਤੇ ਦਿੱਤੀ ਵਧਾਈ

ਚੰਡੀਗੜ੍ਹ- ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਪੇਨ ਵਿਖੇ ਬੀਤੀ ਰਾਤ ਸੰਪੰਨ ਹੋਏ ਅੱਠ ਮੁਲਕਾਂ ਦੇ ਐਫ.ਆਈ.ਐਚ. ਨੇਸ਼ਨਜ਼ ਕੱਪ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਤਾਬੀ ਜਿੱਤ ਉੱਤੇ ਮੁਬਾਰਕਬਾਦ ਦਿੱਤੀ ਹੈ। ਵਲੇਂਸੀਆ ਸ਼ਹਿਰ ਵਿਖੇ ਹੋਏ ਨੇਸ਼ਨਜ਼ ਕੱਪ ਦੇ ਫ਼ਾਈਨਲ ਵਿੱਚ ਭਾਰਤੀ ਟੀਮ ਨੇ ਮੇਜ਼ਬਾਨ ਸਪੇਨ ਨੂੰ 1-0 ਨਾਲ ਹਰਾ ਕੇ ਟੂਰਨਾਮੈਂਟ ਜਿੱਤਿਆ। ਪੰਜਾਬ ਦੀ ਗੁਰਜੀਤ ਕੌਰ ਨੇ ਫ਼ਾਈਨਲ ਦੇ ਛੇਵੇਂ ਮਿੰਟ ਵਿੱਚ ਗੋਲ ਕੀਤਾ ਜੋ ਕਿ ਫੈਸਲਾਕੁੰਨ ਸਾਬਤ ਹੋਇਆ। ਇਸ ਤੋਂ ਪਹਿਲਾ ਸੈਮੀ ਫ਼ਾਈਨਲ ਵਿੱਚ ਭਾਰਤ ਨੇ ਆਇਰਲੈਂਡ ਨੂੰ ਪੈਨਲਟੀ ਸ਼ੂਟ ਆਊਟ ਵਿੱਚ 2-1 ਨਾਲ ਹਰਾਇਆ ਸੀ। ਲੀਗ ਦੌਰ ਵਿੱਚ ਭਾਰਤੀ ਟੀਮ ਨੇ ਗਰੁੱਪ ਬੀ ਵਿੱਚ ਤਿੰਨੇ ਮੈਚ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments