Google search engine
Homeਪੰਜਾਬਇਸ ਸਰਕਾਰੀ ਸਕੂਲ ਦੇ ਟਾਪਰਾਂ ਨੂੰ ਹਵਾਈ ਸਫਰ ਕਰਵਾਉਣਗੇ ਪ੍ਰਿੰਸੀਪਲ

ਇਸ ਸਰਕਾਰੀ ਸਕੂਲ ਦੇ ਟਾਪਰਾਂ ਨੂੰ ਹਵਾਈ ਸਫਰ ਕਰਵਾਉਣਗੇ ਪ੍ਰਿੰਸੀਪਲ

ਜ਼ੀਰਾ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਪੜ੍ਹਾਈ ‘ਚ ਟਾਪ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਅਨੋਖਾ ਕਦਮ ਚੁੱਕਿਆ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਜੇਕਰ ਸਕੂਲ ਦਾ 10ਵੀਂ ਅਤੇ 12ਵੀਂ ਜਮਾਤ ਦਾ ਕੋਈ ਵੀ ਵਿਦਿਆਰਥੀ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸਟੇਟ ਮੈਰਿਟ ਸੂਚੀ ਵਿੱਚ ਸ਼ਾਮਲ ਹੋਵੇਗਾ ਤਾਂ ਪ੍ਰਿੰਸੀਪਲ ਖੁਦ ਉਸ ਨੂੰ ਆਪਣੇ ਖਰਚੇ ’ਤੇ ਹਵਾਈ ਟੂਰ ਕਰਵਾਉਣਗੇ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਸ ਨਾਲ ਦੂਜੇ ਵਿਦਿਆਰਥੀ ਵੀ ਪ੍ਰੇਰਿਤ ਹੋਣਗੇ ‘ਤੇ ਹਵਾਈ ਯਾਤਰਾ ਕਰਨ ਲਈ ਸਖ਼ਤ ਮਿਹਨਤ ਕਰਨਗੇ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਪਾਇਆ ਕਿ ਸਕੂਲ ਦੀਆਂ ਵਿਦਿਆਰਥਣਾਂ ਬੋਰਡ ਪ੍ਰੀਖਿਆ ਦੇ ਨਤੀਜਿਆਂ ਵਿੱਚ ਮੈਰਿਟ ਵਿੱਚ ਕੋਈ ਸਥਾਨ ਹਾਸਲ ਨਹੀਂ ਕਰ ਸਕੀਆਂ। ਇਸ ਦੌਰਾਨ ਉਨ੍ਹਾਂ ਵਿਦਿਆਰਥਣਾਂ ਦਾ ਮਨੋਬਲ ਵਧਾਉਣ ਲਈ ਅਤੇ ਸਟੇਟ ਮੈਰਿਟ ਸੂਚੀ ਵਿੱਚ ਸਥਾਨ ਬਣਾਉਣ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments