Google search engine
Homeਸਾਡੀ ਸਿਹਤਇਸ ਵਿਸ਼ੇ 'ਚ ਪੜ੍ਹਾਈ ਤੁਹਾਨੂੰ ਦੇਵੇਗੀ ਉਜਵਲ ਭਵਿੱਖ, TCS, IBM ਤੇ Infosys...

ਇਸ ਵਿਸ਼ੇ ‘ਚ ਪੜ੍ਹਾਈ ਤੁਹਾਨੂੰ ਦੇਵੇਗੀ ਉਜਵਲ ਭਵਿੱਖ, TCS, IBM ਤੇ Infosys ਦੇਵੇਗੀ ਨੌਕਰੀ

Power Systems Engineering: ਹਾਲਾਤ ਦੇ ਨਾਲ ਹੀ ਸਮਾਜ ਵਿੱਚ ਨੌਕਰੀਆਂ ਦੀ ਮੰਗ ਵੀ ਵਧਦੀ ਹੈ। ਇਸ ਸਮੇਂ ਸਾਨੂੰ ਸਾਡੇ ਦੇਸ਼ ਤੇ ਸਮਾਜ ਲਈ ਤਕਨੀਕੀ ਤੌਰ ਉੱਤੇ ਮਾਹਿਰ ਹੁਨਰਮੰਦਾਂ ਦੀ ਲੋੜ ਹੈ। ਉੱਥੇ ਹੀ ਦੂਜੇ ਪਾਸੇ ਇੱਕ ਵਿਦਿਆਰਥੀ ਜੋ 10ਵੀਂ ਜਾਂ 12ਵੀਂ ਦੀ ਪੜ੍ਹਾਈ ਤੋਂ ਬਾਅਦ ਇੱਕ ਅਜਿਹਾ ਵਿਸ਼ਾ ਚੁਨਣਾ ਚਾਹੁੰਦਾ ਹੈ ਜਿਸ ਵਿੱਚ ਉਸ ਦਾ ਮੁਹਾਰਤ ਉਸ ਨੂੰ ਇੱਕ ਚੰਗਾ ਭਵਿੱਖ ਦੇ ਸਕੇ ਉਸ ਲਈ ਅੱਜ ਅਸੀਂ ਅਜਿਹੇ ਹੀ ਵਿਸ਼ੇ ਬਾਰੇ ਜਾਣਕਾਰੀ ਲੈ ਕੇ ਆਏ ਹਾਂ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ Power Systems Engineering ਦੀ। ‘ਪਾਵਰ ਸਿਸਟਮ ਇੰਜੀਨੀਅਰਿੰਗ’ ‘ਇਲੈਕਟ੍ਰੀਕਲ ਇੰਜੀਨੀਅਰਿੰਗ’ ਦਾ ਇੱਕ ਉਪ-ਖੇਤਰ ਹੈ। ਇਲੈਕਟ੍ਰੀਕਲ ਇੰਜੀਨੀਅਰਿੰਗ ਬੈਚਲਰ ਆਫ਼ ਟੈਕਨਾਲੋਜੀ ਬੀ.ਟੈਕ ਦੀ ਇੱਕ ਸ਼ਾਖਾ ਹੈ। ਇਸ ਕੋਰਸ ਵਿੱਚ ਬਿਜਲੀ ਨਾਲ ਸਬੰਧਤ ਵਿਸ਼ੇ ਪੜ੍ਹਾਏ ਜਾਂਦੇ ਹਨ। ਪਾਵਰ ਸਿਸਟਮ ਇੰਜੀਨੀਅਰ ਕਈ ਤਰ੍ਹਾਂ ਦੇ ਕੰਮ ਕਰਦੇ ਹਨ ਜੋ ਪਾਵਰ ਪ੍ਰਣਾਲੀਆਂ ਦੀ ਯੋਜਨਾਬੰਦੀ, ਡਿਜ਼ਾਈਨ, ਬੁਨਿਆਦੀ ਢਾਂਚੇ ਅਤੇ ਸੰਚਾਲਨ ਨਾਲ ਸਬੰਧਤ ਹੁੰਦੇ ਹਨ। ਇਸ ਸਮੇਂ ਬਿਜਲੀ ਦੀ ਖਪਤ ਅਤੇ ਉਤਪਾਦਨ ਬਹੁਤ ਜ਼ਿਆਦਾ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਇਨ੍ਹਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇੱਕ ਹੁਨਰਮੰਦ ਪਾਵਰ ਸਿਸਟਮ ਇੰਜੀਨੀਅਰ ਦੀ ਲੋੜ ਹੁੰਦੀ ਹੈ। ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਹੋਵੇਗਾ ਕਿ Power Systems Engineer ਬਣਨ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ। ਤਾਂ ਤੁਹਾਨੂੰ ਦਸ ਦੇਈਏ ਕਿ ਪਾਵਰ ਸਿਸਟਮ ਇੰਜਨੀਅਰਿੰਗ ਕਰਨ ਲਈ ਸਾਇੰਸ ਸਟਰੀਮ (ਫਿਜ਼ਿਕਸ, ਕੈਮਿਸਟਰੀ, ਮੈਥ) ਵਿੱਚੋਂ 12ਵੀਂ ਪਾਸ ਕੀਤੀ ਹੋਣੀ ਜ਼ਰੂਰੀ ਹੈ। ਨਾਲ ਹੀ, ਘੱਟੋ-ਘੱਟ 50% ਅੰਕ ਵੀ ਲਾਜ਼ਮੀ ਹਨ। ਦੇਸ਼ ਦੇ ਉੱਚ ਪਾਵਰ ਸਿਸਟਮ ਇੰਜਨੀਅਰਿੰਗ ਸੰਸਥਾਵਾਂ ਵਿੱਚ ਜੇਈਈ ਮੇਨਜ਼, ਜੇਈਈ ਐਡਵਾਂਸਡ, ਬਿਟਸੈਟ, ਵੀਟੀਈਈਈ ਅਤੇ ਸੀਈਟੀ ਦੇ ਨੰਬਰਾਂ ‘ਤੇ ਦਾਖਲਾ ਕੀਤਾ ਜਾਂਦਾ ਹੈ। ਪਾਵਰ ਸਿਸਟਮ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਹੋਣ ਤੋਂ ਬਾਅਦ ਤੁਸੀਂ ਇਸ ਵਿੱਚ ਮਾਸਟਰ ਆਫ਼ ਟੈਕਨਾਲੋਜੀ (ਐਮ ਟੈਕ) ਵੀ ਕਰ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments