ਸੁਰੀਲੀ ਆਵਾਜ਼ ਦੇ ਮਾਲਕ ਰੋਹਨ ਦਾ ਗਾਇਆ ਨਵਾਂ ਗੀਤ “ਮੈ ਮਿਰਜਾ ਨਹੀਂ ” ਬਣ ਰਿਹਾ ਸਰੋਤਿਆਂ ਦੀ ਪਸੰਦ

ਬੇਗੋਵਾਲ, (ਅਮ੍ਰਿਤਪਾਲ ਬਾਜਵਾ), ਪੰਜਾਬੀ ਗਾਇਕੀ ਦੇ ਖੇਤਰ ਵਿਚ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਰੋਹਨ ਦਾ ਨਵਾਂ ਗੀਤ ਮੈੰ ਮਿਰਜਾ ਨਹੀਂ ਰਲੀਜ਼ ਹੋ ਕੇ ਲੋਕਾਂ ਤਕ ਪਹੁੰਚ ਗਿਆ ਹੈ।ਪੰਜਾਬ ਦੇ ਉੱਘੇ ਗੀਤਕਾਰ ਅਤੇ ਪੇਸ਼ਕਾਰ ਹਰਵਿੰਦਰ ਉਹੜਪੁਰੀ ਦੀ ਕਲਮ ਤੋਂ ਲਿਖਿਉ ਗੀਤਾਂ ਦੀ ਸਰੋਤੇ ਅਕਸਰ ਹੀ ਉਡੀਕ ਕਰਦੇ ਹਨ।ਹਰਵਿੰਦਰ ਉਹੜਪੁਰੀ ਨੇ ਧੰਨ ਤੇਰੀ ਸਿੱਖੀ,ਆਉ ਨਗਰ ਕੀਰਤਨ ਦੇ ਦਰਸ਼ਨ ਪਾਈੇਏ,ਸਿੰਘੋ ਸੇਵਾਦਾਰ ਬਣੋਂ ਸਿੱਖ ਕੌਮ ਦੇ ,ਅਰਦਾਸ ਕਰਾਂ,ਪੰਥ ਖਾਲਸਾ ਅਤੇ ਹੋਰ 550 ਤੋਂ ਵੱਧ ਅਨੇਕਾਂ ਸ਼ਾਹਕਾਰ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ।ਸੁਰੀਲੀ ਆਵਾਜ਼ ਵਿੱਚ ਰੋਹਨ ਦਾ ਗਾਇਆ ਗੀਤ ਮੈਂ ਮਿਰਜਾ ਨਹੀਂ ਇਕ ਨਿਵੇਕਲਾ ਗੀਤ ਹੈ।ਇਸ ਗੀਤ ਵਿੱਚ ਰੋਹਨ ਦਾ ਸਾਥ ਦਿੱਤਾ ਹੈ ਬਹੁਤ ਹੀ ਪਿਆਰੀ ਆਵਾਜ਼ ਸੀਰਤ ਕੁਮਾਰੀ ਨੇ।ਜਿੱਥੇ ਕਿ ਪਿਛਲੇ ਦਿਨੀ ਰੋਹਨ ਵਲੋਂ ਗਾਏ ਗੀਤ ਸਪਲੈਂਡਰ ਨੂੰ ਬਹੁਤ ਸਾਰਾ ਪਿਆਰ ਮਿਲਿਆ।ਹੁਣ ਇਕ ਨਵੇਂ ਅੰਦਾਜ ਵਿਚ ਪੰਜਾਬੀ ਗਾਇਕੀ ਦੀ ਫੁੱਲਵਾੜੀ ਵਿਚ ਇਸ ਨਵੇਂ ਖਿੜੇ ਫੁੱਲ ਰੋਹਨ ਦਾ ਨਵਾਂ ਗੀਤ ਮੈੰ ਮਿਰਜਾ ਨਹੀਂ, ਰਲੀਜ਼ ਹੋ ਕੇ ਲੋਕਾਂ ਤੱਕ ਪਹੁੰਚਿਆ ਹੈ। ਸੁਰੀਲੀ ਆਵਾਜ਼ ਅਤੇ ਵੱਖਰੇ ਅੰਦਾਜ਼ ਵਿੱਚ ਰੋਹਨ ਦਾ ਗਾਇਆ ਗੀਤ ਮੈੰ ਮਿਰਜਾ ਨਹੀਂ ਇਕ ਨਿਵੇਕਲਾ ਗੀਤ ਹੈ।ਇਸ ਗੀਤ ਵਿੱਚ ਰੋਹਨ ਦਾ ਸਾਥ ਦਿੱਤਾ ਹੈ ਸੀਰਤ ਕੁਮਾਰੀ ਨੇ।ਲੇਖਕ ਹਨ ਹਰਵਿੰਦਰ ਉਹੜਪੁਰੀ। ਇਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਜੱਸੀ ਬਰਦਰਜ਼ ਨੇ, ਪ੍ਰੋਜੈਕਟ ਕੋਆਰਡੀਨੇਟਰ ਹਨ ਗੁਰਮੁੱਖ ਸਿੰਘ ਧਾਲੀਵਾਲ,ਡਿਜਿਟਲ ਵਰਕ ਸਮਰ ਧਾਲੀਵਾਲ,ਵੀਡੀਓ ਡਾਇਰੈਕਟਰ ਦਵਿੰਦਰ ਮਗਰਾਲਾ ਹਨ।ਸਟਾਰ ਕਾਸਟ ਨੀਟੂ ਪੰਧੇਰ ਅਤੇ ਹਿਨਾ ਗੌਰੀ। ਇਸ ਗੀਤ ਦੇ ਪ੍ਰੋਡਿਊਸਰ ਹੈਪੀ ਖਿੰਦੜੀਆ ਹਨ। ਉਮੀਦ ਹੈ ਕਿ ਮਿਊਜ਼ਕ ਸਰਕਲ ਵਲੋਂ ਪੇਸ਼ ਕੀਤਾ ਜਾ ਰਿਹਾ ਇਹ ਨਿਵੇਕਲਾ ਗੀਤ ਆਪ ਸਭ ਦੀ ਪਸੰਦ ਬਣੇਗਾ। ਇਸ ਮੌਕੇ ਸੁਰੀਲੀ ਆਵਾਜ ਦੇ ਨੌਜਵਾਨ ਗਾਇਕ ਰੋਹਨ ਨੇ ਕਿਹਾ ਮੇਰਾ ਸੁਪਨਾ ਸੀ ਮੈਂ ਇਕ ਗਾਇਕੀ ਦੇ ਖੇਤਰ ਵਿਚ ਸੱਭਿਆਚਾਰਕ ਕਲਮ ਹਰਵਿੰਦਰ ਉਹੜਪੁਰੀ ਦੇ ਲਿਖੇ ਗੀਤ ਆਪਣੀ ਆਵਾਜ਼ ਵਿੱਚ ਗਾਕੇ ਲੋਕਾਂ ਦੀ ਪਸੰਦ ਬਣ ਸਕਾਂ।ਨੌਜਵਾਨਾਂ ਦੇ ਦਿਲੀ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਗੀਤ ਮੈੰ ਮਿਰਜਾ ਨਹੀਂ ਉਮੀਦ ਹੈ ਕਿ ਸਰੋਤਿਆਂ ਦੀ ਪਸੰਦ ਬਣੇਗਾ।