ਨਾਮੀ ਨਿਊਟ੍ਰੇਸ਼ਨਲ ਥੈਰੇਪਿਸਟ Hannah Braye (Nutritional therapist Hannah Braye) ਦੇ ਅਨੁਸਾਰ ਸ਼ਰਾਬ ਦਾ ਜਿਗਰ ਦੇ ਨਾਲ-ਨਾਲ ਸਰੀਰ ਦੇ ਹੋਰ ਹਿੱਸਿਆਂ ਉਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸੇ ਦੌਰਾਨ ਇਕ ਸਰਵੇਖਣ ਵਿਚ ਪਾਇਆ ਗਿਆ ਕਿ ਪੁਰਸ਼ਾਂ ਅਤੇ ਔਰਤਾਂ ਨੂੰ ਹਫ਼ਤੇ ਵਿਚ 14 ਯੂਨਿਟ ਤੋਂ ਵੱਧ ਨਹੀਂ ਪੀਣੀ ਚਾਹੀਦੀ, ਜੋ ਕਿ ਲਗਭਗ 175 ਮਿਲੀਲੀਟਰ ਦੇ 6 ਗਲਾਸ ਜਾਂ ਚਾਰ ਪ੍ਰਤੀਸ਼ਤ ਬੀਅਰ ਦੇ ਛੇ ਪਿੰਟ ਦੇ ਬਰਾਬਰ ਹੈ। ਉਥੇ ਹੀ ਸ਼ਰਾਬ ਹੌਲੀ-ਹੌਲੀ ਸਰੀਰ ਨੂੰ ਖਤਮ ਕਰਨ ਲੱਗਦੀ ਹੈ। ਅਜਿਹੀ ਸਥਿਤੀ ਵਿਚ ਸ਼ਰਾਬ ਕਦੋਂ ਬੰਦ ਕਰ ਦੇਣੀ ਚਾਹੀਦੀ ਹੈ, ਇਸ ਲਈ ਵੀ ਸਰੀਰ ਕੁਝ ਸੰਕੇਤ ਦਿੰਦਾ ਹੈ… ਆਓ ਜਾਣਦੇ ਹਾਂ ਇਨ੍ਹਾਂ ਸੰਕੇਤਾਂ ਬਾਰੇ। Hannah Braye ਦੇ ਅਨੁਸਾਰ, ਜੇਕਰ ਤੁਸੀਂ ਅਕਸਰ ਬਲੋਟਿੰਗ ਮਹਿਸੂਸ ਕਰਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਸ਼ਰਾਬ ਦਾ ਸੇਵਨ ਤੁਹਾਡੀ ਪਾਚਨ ਪ੍ਰਣਾਲੀ ਉਤੇ ਮਾੜਾ ਪ੍ਰਭਾਵ ਪਾ ਰਿਹਾ ਹੈ। ਅਜਿਹੀ ਸਥਿਤੀ ਵਿਚ ਪੇਟ ਦੇ ਸਿਹਤਮੰਦ ਬੈਕਟੀਰੀਆ ਸ਼ਰਾਬ ਨਾਲ ਬਹੁਤ ਪ੍ਰਭਾਵਿਤ ਹੋ ਸਕਦੇ ਹਨ ਅਤੇ ਇਹ ਸਾਡੇ ਅੰਤੜੀਆਂ ਦੀ ਸਿਹਤ ਨੂੰ ਵੀ ਵਿਗਾੜ ਸਕਦੇ ਹਨ। ਜੇਕਰ ਤੁਹਾਨੂੰ ਵੀ ਬਲੋਟਿੰਗ ਹੋ ਰਹੀ ਹੈ ਤਾਂ ਤੁਰੰਤ ਸ਼ਰਾਬ ਛੱਡ ਦਿਓ ਅਤੇ ਡਾਕਟਰ ਦੀ ਸਲਾਹ ਲਓ।
- ਬਿਮਾਰ ਮਹਿਸੂਸ ਕਰੋ (Feeling sick)
ਜੇਕਰ ਤੁਸੀਂ ਨਿਯਮਿਤ ਤੌਰ ਉਤੇ ਜ਼ਿਆਦਾ ਸ਼ਰਾਬ ਪੀਂਦੇ ਹੋ ਤਾਂ ਤੁਹਾਨੂੰ ਵਾਰ-ਵਾਰ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ ਕਿਉਂਕਿ ਇਸ ਨਾਲ ਤੁਹਾਡੀ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ। ਅਲਕੋਹਲ ਦੀ ਵਾਰ-ਵਾਰ ਵਰਤੋਂ ਤੁਹਾਡੇ ਖੂਨ ਵਿਚ ਰੋਗਾਂ ਨਾਲ ਲੜਨ ਵਾਲੇ ਸੈੱਲਾਂ ਦੀ ਗਿਣਤੀ ਨੂੰ ਘਟਾ ਸਕਦੀ ਹੈ ਅਤੇ ਸ਼ਰਾਬ ਪੀਣ ਵਾਲਾ ਵਿਅਕਤੀ, ਇੱਕ ਸਿਹਤਮੰਦ ਵਿਅਕਤੀ ਦੇ ਮੁਕਾਬਲੇ ਸੰਕਰਮਣ ਅਤੇ ਬਿਮਾਰੀਆਂ ਦਾ ਛੇਤੀ ਸ਼ਿਕਾਰ ਹੋ ਸਕਦਾ ਹੈ।
- ਸੌਣ ਵਿਚ ਪਰੇਸ਼ਾਨੀ (Trouble sleeping)
ਅਸਲ ਵਿਚ ਬਹੁਤ ਸਾਰੇ ਲੋਕ ਸੱਤ ਤੋਂ ਅੱਠ ਘੰਟੇ ਦੀ ਨੀਂਦ ਨਹੀਂ ਲੈ ਪਾਉਂਦੇ ਹਨ। ਜਿਸ ਉਤੇ Hannah Braye ਦਾ ਕਹਿਣਾ ਹੈ ਕਿ ਸ਼ਰਾਬ ਕਾਰਨ ਨੀਂਦ ਖਰਾਬ ਹੋ ਸਕਦੀ ਹੈ। ਸਹੀ ਸਮੇਂ ਉਤੇ ਸੌਣ ਨਾਲ ਸਿਹਤ ਠੀਕ ਰਹਿੰਦੀ ਹੈ। ਚੰਗੀ ਨੀਂਦ ਉਨੀ ਹੀ ਮਹੱਤਵਪੂਰਨ ਹੈ ਜਿੰਨੀ ਚੰਗੀ ਤਰ੍ਹਾਂ ਖਾਣਾ ਅਤੇ ਰੋਜ਼ਾਨਾ ਕਸਰਤ ਕਰਨਾ ਹੈ।
- ਚਮੜੀ ਦੀ ਸਮੱਸਿਆ (Skin issues)
Hannah Braye ਨੇ ਦੱਸਿਆ ਕਿ ਸ਼ਰਾਬ ਚਮੜੀ ਦੇ ਰੋਗਾਂ ਦਾ ਕਾਰਨ ਵੀ ਬਣਦੀ ਹੈ। ਬਹੁਤ ਜ਼ਿਆਦਾ ਸ਼ਰਾਬ ਪੀਣਾ ਚਮੜੀ ਨੂੰ ਵਧੇਰੇ ਸੰਵੇਦਨਸ਼ੀਲ ਬਣਾ ਸਕਦਾ ਹੈ ਜੋ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਅਲਕੋਹਲ ਚਮੜੀ ਨੂੰ ਖੁਸ਼ਕ ਬਣਾ ਸਕਦਾ ਹੈ, ਜਿਸ ਨਾਲ ਝੁਰੜੀਆਂ ਅਤੇ ਬਰੀਕ ਲਾਈਨਾਂ ਦਿਖਾਈ ਦੇਣ ਦੀ ਸੰਭਾਵਨਾ ਵੱਧ ਸਕਦੀ ਹੈ।
- ਦੰਦਾਂ ਦੀ ਸਮੱਸਿਆ (Dental problems)
ਹੰਨਾਹ ਨੇ ਦੱਸਿਆ ਕਿ ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਦੰਦਾਂ ਦੇ ਸੜਨ ਦਾ ਵੱਡਾ ਖ਼ਤਰਾ ਹੁੰਦਾ ਹੈ। ਇਸ ਲਈ ਮਿੱਠੇ ਭੋਜਨ ਅਤੇ ਪੀਣ ਵਾਲੇ ਪਦਾਰਥ ਤੁਹਾਡੇ ਮੂੰਹ ਵਿੱਚ ਬੈਕਟੀਰੀਆ ਨੂੰ ਵਧਣ ਲਈ ਲੋੜੀਂਦਾ ਈਂਧਨ ਪ੍ਰਦਾਨ ਕਰਦੇ ਹਨ, ਜੋ ਤੁਹਾਡੇ ਇਨੇਮਲ ਉਤੇ ਹਮਲਾ ਕਰ ਨਸ਼ਟ ਕਰ ਸਕਦੇ ਹਨ।