ਕੋਈ ਵੀ ਰਿਸ਼ਤਾ ਦੋ ਇਨਸਾਨਾਂ ਵਿਚਕਾਰ ਇਕ ਸਾਂਝ ਹੁੰਦੀ ਹੈ। ਆਪਸੀ ਭਰੋਸਾ ਤੇ ਸਤਿਕਾਰ ਇਸ ਸਾਂਝ ਦੀ ਨੀਂਹ ਹੁੰਦਾ ਹੈ। ਜਿਸ ਵੀ ਰਿਸ਼ਤੇ ਵਿਚ ਬੇਭਰੋਸਗੀ ਹੋਵੇ ਜਾਂ ਸਤਿਕਾਰ ਦੀ ਘਾਟ ਹੋਵੇ, ਉਹ ਲੰਮਾ ਸਮਾਂ ਨਹੀਂ ਟਿਕਦਾ। ਪਰ ਇਸ ਦੇ ਨਾਲ ਹੀ ਜੇਕਰ ਤੁਹਾਡੇ ਦਿਲ ਵਿਚ ਆਪਣੇ ਸਾਥੀ ਲਈ ਸਤਿਕਾਰ ਹੈ ਤੇ ਤੁਹਾਨੂੰ ਉਸ ਉੱਤੇ ਪੂਰਨ ਵਿਸ਼ਵਾਸ ਹੈ ਤਾਂ ਇਹ ਸਿਰਫ਼ ਕਹਿਣ ਦੇ ਪੱਧਰ ਉੱਤੇ ਹੀ ਨਹੀਂ ਹੋਣਾ ਚਾਹੀਦਾ, ਬਲਕਿ ਤੁਹਾਡੇ ਕਾਰਜ-ਵਿਹਾਰ ਵਿਚੋਂ ਵੀ ਝਲਕਣਾ ਚਾਹੀਦਾ ਹੈ। ਆਪਣੇ ਪਿਆਰ ਤੇ ਸਤਿਕਾਰ ਦੀ ਭਾਵਨਾ ਨੂੰ ਵਿਅਕਤ ਕਰਨ ਦਾ ਇਕ ਤਰੀਕਾ ਹੈ ਕਿ ਆਪਣੇ ਜੀਵਨ ਸਾਥੀ ਦੇ ਕਾਰਜਾਂ ਦੀ ਪ੍ਰਸੰਸਾ ਕਰਨਾ। ਜੀਵਨ ਸਾਥੀ ਦੁਆਰਾ ਕੀਤੇ ਕੰਮ ਦੀ ਕਦਰ ਕਰਨ ਨਾਲ ਤੁਹਾਡੇ ਵਿਚ ਸਾਂਝ ਹੋਰ ਵੀ ਗੂੜ੍ਹੀ ਹੁੰਦੀ ਹੈ। ਇਸ ਲਈ ਕਿਸੇ ਵੀ ਰਿਸ਼ਤੇ ਵਿਚ ਇਕ ਦੂਜੇ ਦੀ ਹੌਂਸਲਾਅਫ਼ਜਾਈ ਕਰਨਾ ਬਹੁਤ ਚੰਗੀ ਆਦਤ ਹੈ। ਇਸ ਨਾਲ ਤੁਹਾਡੇ ਸਾਥੀ ਦੀ ਹਿੰਮਤ ਵਧਦੀ ਹੈ, ਉਸ ਨੂੰ ਮਾਨਸਿਕ ਤਸੱਲੀ ਮਿਲਦੀ ਹੈ ਤੇ ਦੋਹਾਂ ਜੀਆਂ ਵਿਚ ਆਪਸੀ ਸਾਂਝ ਨਿੱਘਰ ਹੁੰਦੀ ਹੈ। ਆਓ ਤੁਹਾਨੂੰ ਦੱਸੀਏ ਕਿ ਆਪਣੇ ਜੀਵਨ ਸਾਥੀ ਦੀ ਹੌਂਸਲਾਅਫ਼ਜਾਈ ਕਰਨ ਦੇ ਕੀ ਫਾਇਦੇ ਹਨ
ਸਮੇਂ-ਸਮੇਂ ‘ਤੇ ਇਕ ਦੂਜੇ ਦੀ ਤਰੀਫ ਕਰਦੇ ਰਹੋ, ਰਿਸ਼ਤੇ ‘ਚ ਤਣਾਅ ਹੁੰਦਾ ਹੈ ਘੱਟ
