ਜਨਨਾਇਕ ਜਨਤਾ ਪਾਰਟੀ ਦੇ ਮੁੱਖ ਜਨਰਲ ਸਕੱਤਰ ਦਿਗਵਿਜੇ ਸਿੰਘ ਚੌਟਾਲਾ ਦਾ ਵਿਆਹ ਬੁੱਧਵਾਰ ਸ਼ਾਮ ਨੂੰ ਨੂਹ ਦੇ ਕੋਟਾ-ਸਰਾਏ ਪਿੰਡ ਦੀ ਹੱਦ ‘ਤੇ ਸਥਿਤ ਆਲੀਸ਼ਾਨ ਹੋਟਲ ITC ਗ੍ਰੈਂਡ ਭਾਰਤ ‘ਚ ਹੋਇਆ। ਦਿਗਵਿਜੇ ਸਿੰਘ ਦਾ ਵਿਆਹ ਅੰਮ੍ਰਿਤਸਰ ਦੀ ਰਹਿਣ ਵਾਲੀ ਲਗਨ ਰੰਧਾਵਾ ਨਾਲ ਬੁੱਧਵਾਰ ਨੂੰ ਹੋਇਆ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਦੇਸ਼ ਭਰ ਤੋਂ ਦਿੱਗਜ ਨੇਤਾਵਾਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਕਈ ਕੇਂਦਰੀ ਮੰਤਰੀਆਂ ਸਮੇਤ, ਪੰਜਾਬੀ ਗਾਇਕਾਂ ਅਤੇ ਬਾਲੀਵੁੱਡ ਸਿਤਾਰਿਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਸਾਰਿਆਂ ਨੇ ਲਾੜਾ-ਲਾੜੀ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ। ਦਿਗਵਿਜੇ ਸਿੰਘ ਦੇ ਵਿਆਹ ਦੇ ਪ੍ਰੋਗਰਾਮ 13 ਮਾਰਚ ਤੋਂ ਹੀ ਸ਼ੁਰੂ ਹੋ ਗਏ ਸਨ। ਇਸ ਤੋਂ ਪਹਿਲਾਂ ਸਿਰਸਾ ਦੇ ਜੀਟੀਐਮ ਗਰਾਊਂਡ ਵਿੱਚ ਵੀ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਜਿਸ ‘ਚ ਪੰਜਾਬ ਦੇ ਸਾਬਕਾ ਸੀ.ਐੱਮ. ਪ੍ਰਕਾਸ਼ ਸਿੰਘ ਬਾਦਲ, ਸਿਰਸਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ, ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ, ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ, ਬਾਬਾ ਰਾਮਦੇਵ, ਮੰਤਰੀ ਅਨੂਪ ਧਾਨਕ ਸਮੇਤ ਕਈ ਦਿੱਗਜਾਂ ਨੇ ਸ਼ਿਰਕਤ ਕੀਤੀ।
ਵਿਆਹ ਦੇ ਬੰਧਨ ‘ਚ ਬੱਝੇ ਦਿਗਵਿਜੇ ਚੌਟਾਲਾ
