ਰੀਆ ਚੱਕਰਵਰਤੀ ‘ਰੋਡੀਜ਼’ ਤੋਂ ਹੋ ਸਕਦੀ ਹਨ ਬਾਹਰ! ਇਨ੍ਹਾਂ ਦੋ ਅਦਾਕਾਰ ਨੇ ਕੰਮ ਕਰਨ ਲਈ ਕੀਤਾ ਇਨਕਾਰ

You are currently viewing ਰੀਆ ਚੱਕਰਵਰਤੀ ‘ਰੋਡੀਜ਼’ ਤੋਂ ਹੋ ਸਕਦੀ ਹਨ ਬਾਹਰ! ਇਨ੍ਹਾਂ ਦੋ ਅਦਾਕਾਰ ਨੇ ਕੰਮ ਕਰਨ ਲਈ ਕੀਤਾ ਇਨਕਾਰ

ਨਵੀਂ ਦਿੱਲੀ- ਅਦਾਕਾਰਾ ਰੀਆ ਚੱਕਰਵਰਤੀ ਫ਼ਿਲਮਾਂ ਨਾਲੋਂ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹਨ। 3 ਸਾਲ ਬਾਅਦ ਰੀਆ ਇਕ ਵਾਰ ਫਿਰ ਪਰਦੇ ‘ਤੇ ਨਜ਼ਰ ਅਉਣਗੀ। ਉਹ ਪ੍ਰਸਿੱਧ ਰਿਐਲਿਟੀ ਸ਼ੋਅ ਐਮਟੀਵੀ ਰੋਡੀਜ਼ ‘ਚ ਕੰਮ ਕਰਨ ਜਾ ਰਹੀ ਹਨ, ਪਰ ਇਸ ਤੋਂ ਪਹਿਲਾਂ ਇਹ ਖ਼ਬਰ ਸਾਹਮਣੇ ਰਹੀ ਹੈ ਕਿ ਅਦਕਾਰਾ ਨੂੰ ਸ਼ੋਅ ਤੋਂ ਬਾਹਰ ਕਢਿਆ ਜਾ ਸਕਦਾ ਹੈ। ਦਰਅਸਲ ਇਸ ਵਾਰ ਰੋਡੀਜ਼ ਦਾ 19ਵਾਂ ਸੀਜ਼ਨ ਆਉਣ ਵਾਲਾ ਹੈ। ਇਸ ਸੀਜ਼ਨ ਦੀ ਥੀਮ ‘ਕਰਮ ਯ ਕਾਂਡ’ ਹੋਣ ਜਾ ਰਹੀ ਹੈ। ਪਰ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੀਆ ਚੱਕਰਵਰਤੀ ਇੱਕ ਵਾਰ ਫਿਰ ਲਾਇਮ ਲਿਟ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਰਿਆ ਦੀ ਗੈਂਗ ਦੇ ਹੋਰ ਲਿਡਰਸ ਨਾਲ ਕੋਲਡ ਵਾਰ ਸ਼ੁਰੂ ਹੋ ਗਈ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਿੰਸ ਨਰੂਲਾ, ਗੌਤਮ ਗੁਲਾਟੀ ਅਤੇ ਰੀਆ ਚੱਕਰਵਰਤੀ ਸਮੇਤ ਤਿੰਨ ਗੈਂਗ ਲੀਡਰ ਹਨ। ਇਸ ਵਾਰ ਸੋਨੂੰ ਸੂਦ ਵੀ ਸ਼ੋਅ ‘ਚ ਜੱਜ ਦੀ ਭੂਮਿਕਾ ਨਿਭਾਉਣਗੇ। ਜਿੱਥੇ ਇੱਕ ਹੋਰ ਨੌਜਵਾਨ ਸ਼ੋਅ ਦੇ ਪ੍ਰੀਮੀਅਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ੋਅ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਨੂੰ ਲੈ ਕੇ ਵੱਡਾ ਵਿਵਾਦ ਵੀ ਜੁੜ ਗਿਆ ਹੈ।

Leave a Reply