ਰਾਹ ਭੁੱਲਣ ‘ਤੇ ਜੰਗਲ ‘ਚ ਇਕੱਲੀ ਔਰਤ ਨੇ ਬੜੀ ਮੁਸ਼ਕਲ ਨਾਲ ਗੁਜਾਰੇ ਪੰਜ ਦਿਨ

ਅਕਸਰ ਲੋਕ ਪਹਿਲਾਂ ਕਿਤੇ ਸਫਰ ‘ਤੇ ਜਾਂਦੇ ਸਨ ਤਾਂ ਉਹ ਆਪਣੇ ਨਾਲ ਖਾਣ-ਪੀਣ ਦੇ ਲਈ ਕੁਝ ਨਾ ਕੁਝ ਲੈ ਕੇ ਜਾਂਦੇ ਸਨ । ਕਿਉਂਕਿ ਉਨ੍ਹਾਂ ਦਾ ਕਹਿਣਾ ਹੁੰਦਾ ਸੀ ਕਿ ਅੱਗੇ ਜਾ ਕੇ ਹਾਲਾਤਾਂ ਦਾ ਪਤਾ ਨਹੀਂ ਹੁੰਦਾ ਕੀ ਕਿਸ ਤਰ੍ਹਾਂ ਦੇ ਹਾਲਾਤ ਬਣ ਜਾਣ।ਹੁਣ ਆਸਟ੍ਰੇਲੀਆ ਦੀ ਇੱਕ ਔਰਤ ਨੂੰ ਇਸ ਸਬਕ ਦੇ ਕਾਰਨ ਆਪਣੀ ਜਾਨ ਬਚਾਉਣ ਵਿੱਚ ਮਦਦ ਮਿਲੀ ਹੈ । ਦਰਅਸਲ ਇਹ 48 ਸਾਲਾ ਔਰਤ ਸੈਰ ਕਰਨ ਗਈ ਸੀ, ਪਰ ਅਗੇ ਜਾ ਕੇ ਉਹ ਰਾਹ ਭੁੱਲ ਗਈ। ਉਹ ਸੰਘਣੇ ਜੰਗਲ ਦੇ ਵਿਚਕਾਰ ਇਸ ਤਰ੍ਹਾਂ ਫਸ ਗਈ ਕਿ ਨਾ ਤਾਂ ਕੋਈ ਨੈੱਟਵਰਕ ਕੰਮ ਕਰ ਰਿਹਾ ਸੀ ਅਤੇ ਨਾ ਹੀ ਬਾਹਰ ਨਿਕਲਣ ਦਾ ਕੋਈ ਰਸਤਾ ਉਸ ਨੂੰ ਨਜ਼ਰ ਆ ਰਿਹਾ ਸੀ।ਇਸ ਤਰਹਾਂ ਹੀ 5 ਦਿਨਾਂ ਤੋਂ ਔਰਤ ਜੰਗਲ ‘ਚ ਅਵਾਰਾ ਪਸ਼ੂਆਂ ਵਿਚਕਾਰ ਫਸੀ ਰਹੀ। ਇਹ ਔਰਤ ਸ਼ਰਾਬ ‘ਤੇ ਲਾਲੀਪਾਪ ਖਾ ਕੇ ਜਿਉਂਦੀ ਰਹੀ। ਪੁਲਿਸ ਵੱਲਪੋਂ ਉਸ ਦੀ 5 ਦਿਨ ਬਾਅਦ ਭਾਲ ਕੀਤੀ ਗਈ । ਇਸ ਔਰਤ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਰਅਸਲ ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ 48 ਸਾਲਾ ਲਿਲੀਅਨ ਆਸਟ੍ਰੇਲੀਆ ਦੇ ਵਿਕਟੋਰੀਆ ‘ਚ ਹਾਈ ਕੰਟਰੀ ਦੀ ਇੱਕ ਦਿਨ ਦੀ ਯਾਤਰਾ ‘ਤੇ ਗਈ ਸੀ। ਜਿਸ ਦੇ ਰਸਤੇ ਵਿੱਚ ਇੱਕ ਸੰਘਣਾ ਜੰਗਲ ਹੈ ਅਤੇ ਇੱਥੇ ਬਹੁਤ ਹੀ ਘੱਟ ਆਵਾਜਾਈ ਹੈ । ਅਚਾਨਕ ਉਸ ਦੀ ਕਾਰ ਯੈਂਕੀ ਪੁਆਇੰਟ ਟ੍ਰੈਕ ਦੇ ਕੋਲ ਇੱਕ ਡੈੱਡ-ਐਂਡ ਨਾਲ ਟਕਰਾ ਗਈ ਅਤੇ ਆਪਣਾ ਰਸਤਾ ਭੁੱਲ ਗਈ। ਇਸ ਤੋਂ ਬਾਅਦ ਔਰਤ ਨੇ ਆਪਣੀ ਕਾਰ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਚਿੱਕੜ ਵਿੱਚ ਫਸ ਗਈ। ਇਲਾਕੇ ਵਿੱਚ ਮੋਬਾਈਲ ਨੈੱਟਵਰਕ ਨਾ ਹੋਣ ਕਾਰਨ ਉਹ ਕਿਸੇ ਨੂੰ ਫ਼ੋਨ ਨਹੀਂ ਕਰ ਸਕਦੀ ਸੀ। ਇੰਨਾ ਹੀ ਨਹੀਂ, ਉਹ ਸਿਹਤ ਸੰਬੰਧੀ ਸਮੱਸਿਆਵਾਂ ਲਈ ਵੀ ਮਦਦ ਨਹੀਂ ਲੈ ਸਕਦੀ ਸੀ। ਕਾਰ ਝਾੜੀਆਂ ਵਿੱਚ ਫਸ ਗਈ ਸੀ, ਜਿਸ ਕਾਰਨ ਕਿਸੇ ਦੀ ਉਸ ‘ਤੇ ਨਜ਼ਰ ਵੀ ਨਹੀਂ ਪਈ ।

Leave a Reply