ਬਿਹਾਰ ਦੀ ਸ਼ੇਖਪੁਰਾ ਪੁਲਿਸ ਨੇ ਅਹਿਮ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹੇ ਦੇ ਬਰਬੀਘਾ ਥਾਣਾ ਖੇਤਰ ਦੇ ਅਧੀਨ ਆਸ਼ੀਰਵਾਦ ਲੋਨ ਫਾਈਨਾਂਸ ਕੰਪਨੀ ਤੋਂ 2 ਕਰੋੜ 2 ਲੱਖ ਰੁਪਏ ਦੇ ਸੋਨੇ ਦੀ ਲੁੱਟ ਦਾ ਮਾਮਲਾ ਪੁਲਿਸ ਨੇ ਮਹਿਜ਼ 72 ਘੰਟਿਆਂ ਵਿੱਚ ਸੁਲਝਾ ਲਿਆ ਹੈ। ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਘਟਨਾ ਦੇ ਮਾਸਟਰਮਾਈਂਡ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਆਸ਼ੀਰਵਾਦ ਲੋਨ ਫਾਈਨਾਂਸ ਕੰਪਨੀ ਦੇ ਮੈਨੇਜਰ ਅਤੇ ਸਹਾਇਕ ਮੈਨੇਜਰ ਹਨ। ਸੋਨੇ ਦੀ ਲੁੱਟ ਕਾਂਡ ਦੇ ਮਾਸਟਰ ਮਾਈਂਡ ਮੈਨੇਜਰ ਨੇ ਇਸ ਘਟਨਾ ਨੂੰ ਲੈ ਕੇ ਪੁਲਿਸ ਦੇ ਸਾਹਮਣੇ ਸਾਰੇ ਦੋਸ਼ ਕਬੂਲ ਕਰ ਲਏ ਹਨ। ਪੁਲਿਸ ਨੇ ਮੈਨੇਜਰ ਦੇ ਘਰੋਂ ਲੁੱਟੇ ਗਏ 2 ਕਰੋੜ ਰੁਪਏ ਦੇ ਗਹਿਣੇ ਬਰਾਮਦ ਕਰ ਲਏ ਹਨ। ਇਸ ਪੂਰੇ ਮਾਮਲੇ ਦਾ ਖੁਲਾਸਾ ਕਰਦਿਆਂ ਐਸਪੀ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਮੈਨੇਜਰ ਸਮੇਤ ਦੋ ਮੁਲਾਜ਼ਮ ਇਹ ਕਹਿ ਕੇ ਛੁੱਟੀ ’ਤੇ ਚਲੇ ਗਏ ਸਨ ਕਿ ਉਹ ਜਾਂਚ ਲਈ ਕਿਸੇ ਹੋਰ ਬਰਾਂਚ ਵਿੱਚ ਜਾ ਰਹੇ ਹਨ।
ਮੈਨੇਜਰ ਨੇ ਆਪਣੀ ਹੀ ਬ੍ਰਾਂਚ ਵਿਚ ਮਰਵਾਇਆ 2 ਕਰੋੜ ਦਾ ਡਾਕਾ
