ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ 8 ਮਈ ਨੂੰ ਚੰਡੀਗੜ੍ਹ ਦਾ ਦੌਰਾ ਕਰਨਗੇ ।ਕੇਂਦਰੀ ਰੱਖਿਆ ਮੰਤਰੀ ਦੇ ਚੰਡੀਗੜ੍ਹ ਸ਼ਹਿਰ ਵਿੱਚ ਕਈ ਪ੍ਰੋਗਰਾਮ ਹਨ। ਰਾਜਨਾਥ ਸਿੰਘ ਸਵੇਰੇ 10.30 ਵਜੇ ਹਵਾਈ ਅੱਡੇ ‘ਤੇ ਪਹੁੰਚਣਗੇ। ਇੱਥੋਂ ਸਿੱਧਾ ਉਹ ਸੈਕਟਰ-18 ਸਥਿਤ ਸਰਕਾਰੀ ਪ੍ਰੈੱਸ ਭਵਨ ਵਿੱਚ ਬਣੇ ਏਅਰ ਫੋਰਸ ਹੈਰੀਟੇਜ ਸੈਂਟਰ ਵਿੱਚ ਪਹੁੰਚ ਕੇ ਉਦਘਾਟਨ ਕਰਨਗੇ। ਇੱਥੇ ਉਨ੍ਹਾਂ ਦਾ ਕਰੀਬ ਢਾਈ ਘੰਟੇ ਦਾ ਪ੍ਰੋਗਰਾਮ ਹੋਵੇਗਾ। ਇਸ ਦੇ ਨਾਲ ਹੀ ਕੇਂਦਰ ਦੇ ਬਾਹਰ 40 ਘੰਟੇ ਪਹਿਲਾਂ ਹੀ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਏਅਰ ਫੋਰਸ ਹੈਰੀਟੇਜ ਸੈਂਟਰ ਦਾ ਵੱਡਾ ਬੋਰਡ ਵੀ ਲਗਾਇਆ ਗਿਆ ਹੈ। ਪੂਰੀ ਇਮਾਰਤ ਨੂੰ ਚਮਕਦਾਰ ਪੇਂਟ ਕੀਤਾ ਗਿਆ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਸੈਕਟਰ-18 ਸਥਿਤ ਏਅਰ ਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ ਕਰਨਗੇ। ਸ਼ਨੀਵਾਰ ਨੂੰ ਉਦਘਾਟਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰੱਖਿਆ ਮੰਤਰੀ ਸਵੇਰੇ 11 ਵਜੇ ਏਅਰ ਫੋਰਸ ਹੈਰੀਟੇਜ ਸੈਂਟਰ ਪਹੁੰਚਣਗੇ। ਸਵੇਰੇ 11:08 ਤੋਂ 11:11 ਵਜੇ ਤੱਕ ਉਹ ਪਾਰਕਿੰਗ ਖੇਤਰ ਵਿੱਚ ਲਗਾਏ ਗਏ ਮਿਗ-21 ਦੇ ਕਾਕਪਿਟ ‘ਤੇ ਬੈਠ ਕੇ ਜਾਇਜ਼ਾ ਲੈਣਗੇ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸਵੇਰੇ 11:11 ਤੋਂ 11:13 ਤੱਕ ਹੈਰੀਟੇਜ ਸੈਂਟਰ ਦੇ ਮੁੱਖ ਹਾਲ ਦਾ ਉਦਘਾਟਨ ਕਰਨਗੇ। 11:14 ਤੋਂ 11:30 ਤੱਕ ਹੈਰੀਟੇਜ ਮਿਊਜ਼ੀਅਮ ਦਾ ਦੌਰਾ ਕਰਨਗੇ। 11:31 ਤੋਂ 11:32 ਵਜੇ ਤੱਕ ਹੈਰੀਟੇਜ ਸੈਂਟਰ ਦੇ ਲਾਅਨ ਏਰੀਏ ਵਿੱਚ ਸਥਾਪਿਤ ਸੋਵੀਨੀਅਰ ਸ਼ਾਪ ਦਾ ਦੌਰਾ ਕਰਨਗੇ। ਰੱਖਿਆ ਮੰਤਰੀ ਸਵੇਰੇ 11:33 ਤੋਂ 11:35 ਵਜੇ ਤੱਕ HPT-32 ਜਹਾਜ਼ਾਂ ਦਾ ਜਾਇਜ਼ਾ ਲੈਣਗੇ। 11:36 ਤੋਂ 11:38 ਤੱਕ ਜਹਾਜ਼ ਮਿਗ-23 ਨਾਲ ਫੋਟੋ ਸੈਸ਼ਨ ਹੋਵੇਗਾ। 11:39 ਤੋਂ 11.45 ਤੱਕ ਇੱਥੋਂ ਹੀ ਸ਼ਹਿਰ ਨੂੰ ਤਿੰਨ ਵੱਖ-ਵੱਖ ਪ੍ਰੋਜੈਕਟ ਗਿਫਟ ਕੀਤੇ ਜਾਣਗੇ। ਦੁਪਹਿਰ 12:45 ਵਜੇ ਰੱਖਿਆ ਮੰਤਰੀ ਗਊਸ਼ਾਲਾ ਦਾ ਉਦਘਾਟਨ ਕਰਨ ਲਈ ਰਾਏਪੁਰ ਕਲਾਂ ਜਾਣਗੇ।
ਭਲਕੇ ਚੰਡੀਗੜ੍ਹ ਦੌਰੇ ‘ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ , ਏਅਰ ਫੋਰਸ ਹੈਰੀਟੇਜ ਸੈਂਟਰ ਦਾ ਕਰਨਗੇ ਉਦਘਾਟਨ
