World Cup 2023: ਵਿਸ਼ਵ ਕੱਪ 2023 ਸ਼ੁਰੂ ਹੋ ਗਿਆ ਹੈ, ਇਸ ਦੌਰਾਨ ਕ੍ਰਿਕਟ ਪ੍ਰੇਮੀਆਂ ਦੇ ਮਨਾਂ ਵਿੱਚ ਵਿਸ਼ਵ ਕੱਪ ਨਾਲ ਜੁੜੇ ਕਈ ਸਵਾਲ ਉੱਠ ਰਹੇ ਹਨ। ਜਿਨ੍ਹਾਂ ਵਿੱਚੋਂ ਇੱਕ ਉਹ ਹੈ ਜਦੋਂ ਵਿਸ਼ਵ ਕੱਪ 60 ਤੋਂ 50 ਓਵਰਾਂ ਵਿੱਚ ਬਦਲ ਗਿਆ। ਵਿਸ਼ਵ ਕੱਪ ‘ਚ ਇਸ ਵਾਰ ਭਾਰਤ ਦੀ ਸ਼ੁਰੂਆਤ ਵੀ ਸ਼ਾਨਦਾਰ ਰਹੀ ਹੈ, ਭਾਰਤ ਨੇ ਆਪਣੇ ਪਹਿਲੇ ਚਾਰ ਮੈਚ ਜਿੱਤੇ ਹਨ। ਵਿਸ਼ਵ ਕੱਪ ਦਾ ਇਤਿਹਾਸ ਵੀ ਕਾਫੀ ਦਿਲਚਸਪ ਹੈ, ਜਿਸ ‘ਚ ਸਾਲਾਂ ਦੌਰਾਨ ਕਈ ਨਿਯਮ ਬਦਲੇ ਗਏ ਹਨ। ਕੀ ਤੁਸੀਂ ਜਾਣਦੇ ਹੋ ਕਿ ਪਹਿਲਾਂ ਵਨਡੇ ਕ੍ਰਿਕਟ ਅਤੇ ਵਿਸ਼ਵ ਕੱਪ ਵਿੱਚ ਵੀ 60 ਓਵਰਾਂ ਦੇ ਮੈਚ ਹੁੰਦੇ ਸਨ। ਸਾਲ 1987 ਤੋਂ ਪਹਿਲਾਂ ਵਿਸ਼ਵ ਕੱਪ ਦੇ ਮੈਚ 60 ਓਵਰਾਂ ਦੇ ਹੁੰਦੇ ਸਨ ਪਰ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਨਾਲ ਇਸ ਨਿਯਮ ਨੂੰ ਬਦਲ ਦਿੱਤਾ ਗਿਆ।
ਪਹਿਲਾਂ 50 ਦੇ ਨਹੀਂ, 60 ਓਵਰਾਂ ਦੇ ਹੁੰਦੇ ਸੀ ਵਿਸ਼ਵ ਕੱਪ ਦੇ ਮੈਚ, ਜਾਣੋ ਕਦੋਂ ਹੋਇਆ ਹੈ ਇਹ ਬਦਲਾਅ
