ਨਕਸਲਵਾਦ ਨੂੰ ਸ਼ਹਿ ਦੇ ਰਹੀ ਹੈ ਕਾਂਗਰਸ: ਅਮਿਤ ਸ਼ਾਹ

You are currently viewing ਨਕਸਲਵਾਦ ਨੂੰ ਸ਼ਹਿ ਦੇ ਰਹੀ ਹੈ ਕਾਂਗਰਸ: ਅਮਿਤ ਸ਼ਾਹ

ਜਗਦਲਪੁਰ/ਕੌਂਡਾਗਾਓਂ,ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਭੁਪੇਸ਼ ਬਘੇਲ ਸਰਕਾਰ ’ਤੇ ਨਕਸਲਵਾਦ ਨੂੰ ਸ਼ਹਿ ਦੇਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇ ਨੌਂ ਸਾਲਾਂ ਦੇ ਰਾਜ ਵਿੱਚ ਨਕਸਲੀ ਹਿੰਸਾ ਦੀਆਂ ਘਟਨਾਵਾਂ ਵਿੱਚ 52 ਫੀਸਦ ਕਮੀ ਆਈ ਹੈ। ਸ਼ਾਹ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਬਘੇਲ ਨੇ ਛੱਤੀਸਗੜ੍ਹ ਨੂੰ ‘ਕਾਂਗਰਸ ਲਈ ਏਟੀਐੱਮ’ ਵਿੱਚ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਦਾ ਰਾਜ ਅਸਲ ਵਿੱਚ ‘ਘੁਟਾਲਿਆਂ ਦੀ ਸਰਕਾਰ’ ਸੀ। ਛੱਤੀਸਗੜ੍ਹ ਜਿੱਥੇ ਕਿ ਚੋਣਾਂ ਹੋਣ ਜਾ ਰਹੀਆਂ ਹਨ, ਦੇ ਜਗਦਲਪੁਰ ਅਤੇ ਕੌਂਡਾਗਾਓਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਭਾਜਪਾ ਨੂੰ ਸੱਤਾ ’ਚ ਲੈ ਕੇ ਆਉਣ। ਉਨ੍ਹਾਂ ਵਾਅਦਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਸਮੁੱਚੇ ਸੂਬੇ ਨੂੰ ਨਕਸਲ ਦੀ ਸਮੱਸਿਆ ਤੋਂ ਮੁਕਤ ਕਰ ਦੇਵੇਗੀ। ਸ਼ਾਹ ਨੇ ਕਿਹਾ, ‘‘ਅੱਜ ਮੈਂ ਤੁਹਾਨੂੰ ਇਕ ਵਾਰ ਫਿਰ ਤੋਂ ਸੂਬੇ ਵਿੱਚ ਭਾਜਪਾ ਨੂੰ ਚੁਣਨ ਦੀ ਅਪੀਲ ਕਰਨ ਆਇਆ ਹਾਂ। ਅਸੀਂ ਘੁਟਾਲਿਆਂ ਰਾਹੀਂ ਕਬਾਇਲੀਆਂ ਦਾ ਪੈਸਾ ਇੱਧਰ-ਉੱਧਰ ਕਰਨ ਵਾਲਿਆਂ ਨੂੰ ਬਖ਼ਸ਼ਾਂਗੇ ਨਹੀਂ।’’ -ਪੀਟੀਆਈ

Leave a Reply