ਦਿੱਲੀ ਏਅਰਪੋਰਟ ‘ਤੇ ਹੁਣ ਤੱਕ ਦੀ ਸਭ ਤੋਂ ਵੱਡੀ ਵਿਦੇਸ਼ੀ ਕਰੰਸੀ ਜ਼ਬਤ, ਕਸਟਮ ਵਿਭਾਗ ਨੇ 10 ਕਰੋੜ ਤੋਂ ਵੱਧ ਬਰਾਮਦ ਕੀਤੇ

You are currently viewing ਦਿੱਲੀ ਏਅਰਪੋਰਟ ‘ਤੇ ਹੁਣ ਤੱਕ ਦੀ ਸਭ ਤੋਂ ਵੱਡੀ ਵਿਦੇਸ਼ੀ ਕਰੰਸੀ ਜ਼ਬਤ, ਕਸਟਮ ਵਿਭਾਗ ਨੇ 10 ਕਰੋੜ ਤੋਂ ਵੱਧ ਬਰਾਮਦ ਕੀਤੇ

ਨਵੀਂ ਦਿੱਲੀ- ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ (Delhi International Airport) ‘ਤੇ ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਤਜ਼ਾਕਿਸਤਾਨ (Tajikistan) ਦੇ ਤਿੰਨ ਨਾਗਰਿਕਾਂ ਤੋਂ 10 ਕਰੋੜ ਰੁਪਏ ਦੀ ‘ਸਭ ਤੋਂ ਵੱਡੀ’ ਵਿਦੇਸ਼ੀ ਕਰੰਸੀ (Foreign Currency) ਜ਼ਬਤ ਕੀਤੀ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਮੁਲਜ਼ਮਾਂ ਨੂੰ ਕਸਟਮ ਅਧਿਕਾਰੀਆਂ ਨੇ ਉਦੋਂ ਰੋਕਿਆ ਜਦੋਂ ਉਹ ਇਸਤਾਂਬੁਲ ਲਈ ਫਲਾਈਟ ਫੜਨ ਲਈ ਜਾ ਰਹੇ ਸਨ। ਕਸਟਮ ਵਿਭਾਗ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਯਾਤਰੀਆਂ ਦੇ ਸਮਾਨ ਦੀ ਨਜ਼ਦੀਕੀ ਜਾਂਚ ਅਤੇ ਨਿੱਜੀ ਤਲਾਸ਼ੀ ਲੈਣ ‘ਤੇ ਉਨ੍ਹਾਂ ਕੋਲੋਂ 10,06,78,410 ਰੁਪਏ (7,20,000 ਅਮਰੀਕੀ ਡਾਲਰ ਅਤੇ ਯੂਰੋ 4,66,200) ਦੇ ਬਰਾਬਰ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ। ਕਸਟਮ ਵਿਭਾਗ ਨੇ ਦੱਸਿਆ ਕਿ ਵਿਦੇਸ਼ੀ ਕਰੰਸੀ ਜ਼ਬਤ ਕਰ ਲਈ ਗਈ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 21 ਜੁਲਾਈ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Indira Gandhi International Airport) ਦੇ ਟਰਮੀਨਲ-3 ‘ਤੇ ਕਸਟਮ ਅਧਿਕਾਰੀਆਂ ਨੇ ਤਜ਼ਾਕਿਸਤਾਨ ਦੇ ਤਿੰਨ ਨਾਗਰਿਕਾਂ ਵੱਲੋਂ ਭਾਰਤ ਦੇ ਕਿਸੇ ਵੀ ਹਵਾਈ ਅੱਡੇ ਰਾਹੀਂ ਵਿਦੇਸ਼ੀ ਕਰੰਸੀ ਦੀ ਤਸਕਰੀ ਦੇ ਸਭ ਤੋਂ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਕਸਟਮ ਵਿਭਾਗ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਉਸ ਨੇ ਦੱਸਿਆ ਕਿ ਸਮਾਨ ਵਿੱਚ ਰੱਖੀ ਜੁੱਤੀ ਦੇ ਅੰਦਰ ਵਿਦੇਸ਼ੀ ਕਰੰਸੀ ਛੁਪਾ ਦਿੱਤੀ ਗਈ ਸੀ। ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਨੌਵੇਂ ਸਥਾਨ ‘ਤੇ ਹੈ। ਏਅਰਪੋਰਟ ਕਾਉਂਸਿਲ ਇੰਟਰਨੈਸ਼ਨਲ (ਏਸੀਆਈ) ਦੇ ਅੰਕੜਿਆਂ ਅਨੁਸਾਰ, ਇਸ ਸਮੇਂ ਦੌਰਾਨ ਹਵਾਈ ਅੱਡੇ ਨੇ 5.94 ਕਰੋੜ ਤੋਂ ਵੱਧ ਯਾਤਰੀਆਂ ਨੂੰ ਸੰਭਾਲਿਆ। ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡਾ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਦਾ ਇਕਲੌਤਾ ਹਵਾਈ ਅੱਡਾ ਹੈ ਜੋ ਚੋਟੀ ਦੇ 10 ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚ ਸ਼ਾਮਲ ਹੈ। ਦਿੱਲੀ ਏਅਰਪੋਰਟ ਨੇ 2019 ਵਿੱਚ 17ਵੇਂ ਅਤੇ 2021 ਵਿੱਚ 13ਵੇਂ ਸਥਾਨ ਤੋਂ ਆਪਣੀ ਰੈਂਕਿੰਗ ਵਿੱਚ ਸੁਧਾਰ ਕੀਤਾ ਹੈ। ਹਾਰਟਸਫੀਲਡ-ਜੈਕਸਨ ਅਟਲਾਂਟਾ ਅੰਤਰਰਾਸ਼ਟਰੀ ਹਵਾਈ ਅੱਡਾ (93.7 ਕਰੋੜ ਯਾਤਰੀ) 2022 ਵਿੱਚ ਦੁਨੀਆ ਦੇ 10 ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚ ਸਿਖਰ ‘ਤੇ ਹੈ। ਇਸ ਤੋਂ ਬਾਅਦ ਡੱਲਾਸ ਫੋਰਟ ਵਰਥ ਏਅਰਪੋਰਟ (73.4 ਕਰੋੜ ਯਾਤਰੀ), ਡੇਨਵਰ ਏਅਰਪੋਰਟ (69.3 ਕਰੋੜ ਯਾਤਰੀ) ਅਤੇ ਸ਼ਿਕਾਗੋ ਓ’ਹਾਰੇ ਏਅਰਪੋਰਟ (68.3 ਕਰੋੜ ਯਾਤਰੀ) ਸਨ।

Leave a Reply