ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਦਿਲਜੀਤ ਦੋਸਾਂਝ ਦੀ ਟਵਿੱਟਰ ਵਾਰ ਤੋਂ ਹਰ ਕੋਈ ਜਾਣੂ ਹੈ। ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਅਤੇ ਦਿਲਜੀਤ ਆਹਮੋ-ਸਾਹਮਣੇ ਆਏ ਸੀ। ਉਸ ਤੋਂ ਬਾਅਦ ਹੁਣ ਖਾਲਿਸਤਾਨੀਆ ਦੇ ਸਮਰਥਨ ਨੂੰ ਲੈ ਕੰਗਨਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪਿੱਛੇ ਪਈ ਹੈ। ਉਹ ਲਗਾਤਾਰ ਆਪਣੇ ਟਵਿੱਟਰ ਹੈਂਡਲ ਤੇ ਦਿਲਜੀਤ ਦੋਸਾਂਝ ਨੂੰ ਟੈਗ ਕਰ ਪੋਸਟ ਸ਼ੇਅਰ ਕਰ ਰਹੀ ਹੈ। ਇੱਕ ਵਾਰ ਫਿਰ ਤੋਂ ਕੰਗਨਾ ਨੇ ਦੋਸਾਂਝਾਵਾਲੇ ਦੇ ਖਿਲਾਫ ਪੋਸਟ ਪਾਈ ਹੈ। ਤੁਸੀ ਵੀ ਵੇਖੋ ਇਸ ਵਿੱਚ ਕੰਗਨਾ ਨੇ ਕੀ ਕਿਹਾ… ਦਰਅਸਲ, ਕੰਗਨਾ ਰਣੌਤ ਨੇ ਟਵੀਟ ਕਰਦੇ ਹੋਏ ਲਿਖਿਆ, ਪਹਿਲਾਂ ਤਾਂ ਇਹ @diljitdosanjh ਬੜੀਆਂ ਧਮਕੀਆਂ ਦਿੰਦਾ ਸੀ, ਇਸਦੇ ਖਾਲਿਸਤਾਨੀ ਸਮਰਥਕ ਟ੍ਰੈਡਿੰਡ ਕੰਗਨਾ ਨੂੰ ਪੇਲ ( raped/f@&d) ਦਿੱਤਾ ਇੱਕ ਹਫ਼ਤੇ ਚ, ਹੁਣ ਕਿੱਥੇ ਲੁੱਕ ਕੇ ਬੈਠੇ ਹਨ ਸਾਰੇ ?? ਕਿਸੇ ਦੇ ਦਮ ਤੇ ਉੱਛਲ ਰਹੇ ਸੀ ਅਤੇ ਹੁਣ ਕਿਸਦੇ ਡਰ ਨਾਲ ਦੁਬਕ ਗਏ ਹਨ ?? ਪਲੀਜ਼ ਐਕਸਪਲੇਨ!!
ਕੰਗਨਾ ਰਣੌਤ ਦੇ ਨਹੀਂ ਥਮ ਰਹੇ ਟਵਿੱਟਰ ਤੰਜ, ਦਿਲਜੀਤ ਦੋਸਾਂਝ ਨੂੰ ਟੈਗ ਕਰ ਬੋਲੀ- ਹੁਣ ਕਿੱਥੇ ਲੁੱਕ ਕੇ ਬੈਠਾ…
