ਕੀਵੀ ਫਲ ਦੇ ਸੇਵਨ ਦਾ ਹੁੰਦਾ ਹੈ ਇਹ ਵੱਡਾ ਫਾਇਦਾ, ਜਾਣੋ ਸਟੱਡੀ ਦੇ ਸਿੱਟੇ

You are currently viewing ਕੀਵੀ ਫਲ ਦੇ ਸੇਵਨ ਦਾ ਹੁੰਦਾ ਹੈ ਇਹ ਵੱਡਾ ਫਾਇਦਾ, ਜਾਣੋ ਸਟੱਡੀ ਦੇ ਸਿੱਟੇ

ਫਲ ਸਾਡੀ ਸਿਹਤ ਲਈ ਚੰਗੇ ਹੁੰਦੇ ਹਨ। ਇਸ ਗੱਲ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ। ਬਹੁਤ ਸਾਰੇ ਡਾਈਟੀਸ਼ੀਅਨ ਤੇ ਸਿਹਤ ਮਾਹਿਰ ਫਲਾਂ ਦੇ ਸੇਵਨ ਦੀ ਸਲਾਹ ਦਿੰਦੇ ਹਨ। ਫਲਾਂ ਵਿਚ ਸਰੀਰ ਲਈ ਲੋੜੀਂਦੇ ਵੰਨ ਸੁਵੰਨੇ ਪੌਸ਼ਕ ਤੱਤ ਹੁੰਦੇ ਹਨ। ਇਸ ਕਾਰਨ ਹਰ ਫਲ ਸਰੀਰ ਲਈ ਕੋਈ ਵਿਸ਼ੇਸ਼ ਫਾਇਦਾ ਕਰਦਾ ਹੈ। ਅੱਜਕਲ੍ਹ ਕੀਵੀ ਫਲ (Kiwi Fruit) ਨੂੰ ਬਹੁਤ ਸਲਾਹਿਆ ਜਾ ਰਿਹਾ ਹੈ। ਇਸ ਦੀ ਵਰਤੋਂ ਤੇ ਵਿਕਰੀ ਪਿਛਲੇ ਕੁਝ ਇਕ ਸਾਲਾਂ ਤੋਂ ਭਾਰਤ ਭਰ ਵਿਚ ਵਧੀ ਹੈ। ਇਸ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਹ ਫਲ ਤੁਹਾਨੂੰ ਇਕ ਬਹੁਤ ਵੱਡਾ ਫਾਇਦਾ ਦੇ ਸਕਦਾ ਹੈ। ਇਸ ਸੰਬੰਧੀ ਇਕ ਨਵਾਂ ਅਧਿਐਨ ਹੋਇਆ ਹੈ। ਆਓ ਤੁਹਾਨੂੰ ਇਸ ਅਧਿਐਨ ਤੇ ਕੀਵੀ ਫਲ ਦੇ ਵੱਡੇ ਲਾਭ ਬਾਰੇ ਦੱਸੀਏ –

ਕੀਵੀ ਫਲ ਖਾਣ ਇਨਸਾਨਾਂ ਦੀ ਦਿਮਾਗ਼ੀ ਸਿਹਤ (Mental Health) ਬਹੁਤ ਹੀ ਚੰਗੀ ਹੋ ਜਾਂਦੀ ਹੈ। ਸਾਡੇ ਦਿਮਾਗ ਦੀ ਕਾਰਜ ਕੁਸ਼ਲਤਾ ਵੱਧ ਜਾਂਦੀ ਹੈ। ਇਹੀ ਨਹੀਂ ਕੀਵੀ ਫਲ ਦੇ ਨਿਯਮਿਤ ਸੇਵਨ ਕਰਨ ਸਦਕਾ ਮੂਡ ਵੀ ਚੰਗੀ ਰਹਿਣ ਲਗਦਾ ਹੈ। ਇਸ ਨਾਲ ਨਿੱਤ ਦੀ ਉਦਾਸੀ ਤੇ ਖਿੱਜ ਖਤਮ ਹੁੰਦੀ ਹੈ ਤੇ ਇਨਸਾਨ ਤਰੋਤਾਜ਼ਾ ਮਹਿਸੂਸ ਕਰਦਾ ਹੈ। ਕੀਵੀ ਫਲ ਇਕ ਕੁਦਰਤੀ ਡਿਪਰੇਸੇਂਟ ਦਾ ਕੰਮ ਕਰਦਾ ਹੈ। ਇਸ ਨਾਲ ਘਬਰਾਹਟ ਤੇ ਸਟ੍ਰੈਸ ਤੋਂ ਵੀ ਰਾਹਤ ਮਿਲਦੀ ਹੈ। ਇਸ ਦੇ ਨਾਲੋ ਨਾਲ ਕੀਵੀ ਸਾਡੇ ਇਮਊਨ ਸਿਸਟਮ ਨੂੰ ਵੀ ਮਜ਼ਬੂਤ ਕਰ ਦਿੰਦਾ ਹੈ। ਜਦ ਕਿਸੇ ਕਾਰਨ ਪਲੇਟ ਲੇਟ ਕਾਊਂਟ ਘੱਟ ਜਾਣ ਤਾਂ ਕੀਵੀ ਇਹਨਾਂ ਨੂੰ ਵਧਾਉਣ ਵਿਚ ਬੇਹੱਦ ਕਾਰਗਰ ਫਲ ਹੈ। ਕੀਵੀ ਫਲ ਨਾਲ ਸੰਬੰਧਿਤ ਇਹ ਸਟੱਡੀ ਬ੍ਰਿਟਿਸ਼ ਜਨਰਲ ਆੱਫ ਨਿਊਟ੍ਰੀਸ਼ਨ (British Journal of Nutrition) ਵਿਚ ਪ੍ਰਕਾਸ਼ਿਤ ਹੋਈ ਹੈ। ਇਹ ਸਟੱਡੀ ਵਿਚ ਸ਼ਾਮਿਲ ਲੋਕਾਂ ਨੂੰ ਕੀਵੀ ਫਲ ਖਾਣ ਲਈ ਦਿੱਤਾ ਗਿਆ। ਲਗਾਤਾਰ 4 ਦਿਨ ਕੀਵੀ ਦਾ ਸੇਵਨ ਕਰਨ ਨਾਲ ਹੀ ਉਹਨਾਂ ਦੇ ਮੂਡ ਵਿਚ ਚੰਗੀਆਂ ਤਬਦੀਲੀਆਂ ਆਈਆਂ। ਉਹਨਾਂ ਦਾ ਮਨ ਖੁਸ਼ ਰਹਿਣ ਲੱਗ ਪਿਆ। ਇਸ ਦਾ ਕਾਰਨ ਕੀਵੀ ਵਿਚ ਮੌਜੂਦ ਵਿਟਾਮਿਨ ਸੀ ਨੂੰ ਦੱਸਿਆ ਗਿਆ ਹੈ। ਸਟੱਡੀ ਵਿਚ ਸ਼ਾਮਿਲ ਕੁਝ ਲੋਕਾਂ ਨੂੰ ਕੀਵੀ ਦੀ ਬਜਾਇ ਵਿਟਾਮਿਨ ਸੀ ਸਪਲੀਮੇਂਟ ਵਜੋਂ ਦਿੱਤਾ ਗਿਆ। ਪਰ ਉਹਨਾਂ ਦੇ ਮੂਡ ਵਿਚ ਬਹੁਤਾ ਹਾਂ ਪੱਖੀ ਸੁਧਾਰ ਨਹੀਂ ਹੋਇਆ। ਜਿਸ ਆਧਾਰ ਉੱਤੇ ਇਹ ਦੱਸਿਆ ਗਿਆ ਕਿ ਕੀਵੀ ਫਲ ਵਿਟਾਮਿਨ ਸੀ ਦਾ ਕੁਦਰਤੀ ਸ੍ਰੋਤ ਹੋਣ ਕਰਕੇ ਵਧੇਰੇ ਕਾਰਗਰ ਹੈ। ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।