ਆਮ ਸਿਗਰਟ ਤੋਂ ਜ਼ਿਆਦਾ ਖ਼ਤਰਨਾਕ ਹੈ Vape! ਜਾਣੋ ਕਿਵੇਂ ਲੈ ਸਕਦੀ ਹੈ ਇਹ ਤੁਹਾਡੇ ਬੱਚਿਆਂ ਦੀ ਜਾਨ

ਅੱਜ ਦੇ ਸਮੇਂ ਵਿੱਚ ਅਜਿਹੇ ਕਈ ਪ੍ਰਾਡਕਟ ਮਾਰਕੀਟ ਵਿੱਚ ਮੌਜੂਦ ਹਨ ਜੋ ਵੈਸੇ ਤਾਂ ਧੜੱਲੇ ਨਾਲ ਵਿਕ ਰਹੇ ਹਨ ਪਰ ਸਾਡੀ ਸਿਹਤ ਲਈ ਇਹ ਬਹੁਤ ਖਤਰਨਾਕ ਹਨ। ਇਨ੍ਹਾਂ ਵਿੱਚ ਵੇਪ ਤੇ ਈ-ਸਿਗਰਟ ਹਨ ਜਿਨ੍ਹਾਂ ਦੀ ਅਸੀਂ ਅੱਜ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਵੇਪ ਸਾਡੀ ਸਿਹਤ ਲਈ ਬਿਲਕੁਲ ਵੀ ਲਾਭਦਾਇਕ ਨਹੀਂ ਹੈ। ਫਿਰ ਵੀ ਛੋਟੀ ਉਮਰ ਦੇ ਨੌਜਵਾਨ ਮੁੰਡ ਕੁੜੀਆਂ ਇਸ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਵੇਪਿੰਗ ਸਾਡੀ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦੀ ਹੈ। ਅੱਜ ਦੇ ਗਲਤ ਜਾਣਕਾਰੀ ਦੇ ਯੁੱਗ ਵਿੱਚ, ਨਾਗਰਿਕਾਂ ਲਈ ਭਰੋਸੇਯੋਗ ਅਤੇ ਸਹੀ ਜਾਣਕਾਰੀ ਤੱਕ ਪਹੁੰਚ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕ ਅਜਿਹੀਆਂ ਖਤਰਨਾਕ ਚੀਜ਼ਾਂ ਦਾ ਸ਼ਿਕਾਰ ਨਾ ਹੋਣ। ਮਦਰਜ਼ ਅਗੇਂਸਟ ਵੈਪਿੰਗ, ਸਾਡੇ ਨੌਜਵਾਨਾਂ ਵਿੱਚ ਵੱਧ ਰਹੇ ਵੇਪਿੰਗ ਸੰਕਟ ਦਾ ਮੁਕਾਬਲਾ ਕਰਨ ਵਾਲੀਆਂ ਸਬੰਧਤ ਮਾਵਾਂ ਦੇ ਇੱਕ ਸੰਯੁਕਤ ਮੋਰਚੇ ਨੇ ਵੇਪਿੰਗ ਨਾਲ ਜੁੜੇ 10 ਮੁੱਖ ਸਿਹਤ ਜੋਖਮਾਂ ਨੂੰ ਉਜਾਗਰ ਕੀਤਾ ਹੈ। ਇਸ ਦਾ ਉਦੇਸ਼ ਬੱਚਿਆਂ ਵਿੱਚ ਵੇਪਿੰਗ ਅਤੇ ਨਿਕੋਟੀਨ ਦੀ ਬਹੁਤ ਜ਼ਿਆਦਾ ਵਰਤੋਂ ਤੋਂ ਲੈ ਕੇ ਫੇਫੜਿਆਂ ਦੇ ਗੰਭੀਰ ਰੋਗਾਂ ਵਰਗੇ ਵੱਖ-ਵੱਖ ਸਿਹਤ ਖ਼ਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। 1 ਪਹਿਲਾ ਖਤਰਾ ਜੋ ਉਜਾਗਰ ਕੀਤਾ ਗਿਆ ਹੈ ਉਹ ਇਹ ਹੈ ਕਿ ਆਮ ਸਿਗਰਟਾਂ ਦੇ ਉਲਟ, ਨਵੇਂ ਯੁੱਗ ਦੇ ਤੰਬਾਕੂ ਉਪਕਰਣਾਂ ਦੇ ਨਤੀਜੇ ਵਜੋਂ ਬਹੁਤ ਜ਼ਿਆਦਾ ਨਿਕੋਟੀਨ ਦਾ ਸੇਵਨ ਹੋ ਸਕਦਾ ਹੈ। 2 ਇੱਕ ਪ੍ਰਚਲਿਤ ਗਲਤ ਧਾਰਨਾ ਹੈ ਕਿ ਨਵੇਂ ਯੁੱਗ ਦੇ ਤੰਬਾਕੂ ਯੰਤਰਾਂ ਤੋਂ ਨਿਕਲਣ ਵਾਲਾ ਧੂਆਂ ਹਾਨੀਕਾਰਕ ਨਹੀਂ ਹੁੰਦਾ, ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਉਹਨਾਂ ਦੇ ਨਿਕਾਸ ਵਿੱਚ ਬਹੁਤ ਸਾਰੇ ਨੁਕਸਾਨਦੇਹ ਪਦਾਰਥ ਹੁੰਦੇ ਹਨ, ਜਿਸ ਵਿੱਚ ਨਿਕੋਟੀਨ ਡਾਇਸੀਟਿਲ ਵੀ ਸ਼ਾਮਲ ਹੈ, ਜੋ ਕਿ ਫੇਫੜਿਆਂ ਦੇ ਗੰਭੀਰ ਨੁਕਸਾਨ ਨਾਲ ਜੁੜਿਆ ਹੋਇਆ ਹੈ। ਈ-ਸਿਗਰਟ ਦੁਆਰਾ ਪੈਦਾ ਹੋਏ ਐਰੋਸੋਲ ਵਿੱਚ 2.5 ਮਾਈਕਰੋਨ (PM2.5) ਤੋਂ ਛੋਟੇ ਕਣ ਹੁੰਦੇ ਹਨ ਜੋ ਰੈਸਪੀਰੇਟਰੀ ਸਿਸਟਮ ‘ਤੇ ਹਾਨੀਕਾਰਕ ਪ੍ਰਭਾਵ ਲਈ ਖਤਰਨਾਕ ਹੁੰਦੇ ਹਨ। ਸੰਯੁਕਤ ਰਾਜ ਵਿੱਚ 2019 ਈ-ਸਿਗਰਟ ਜਾਂ ਵੇਪਿੰਗ ਉਤਪਾਦ ਦੀ ਵਰਤੋਂ ਕਾਰਨ ਕਈ ਨੌਜਵਾਨ ਤੇ ਛੋਟੀ ਉਮਰ ਦੇ ਬੱਚੇ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਹੋਏ ਤੇ ਕਈਆਂ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ। ਇਸ ਦੌਰਾਨ ਕਈਆਂ ਦੀ ਮੌਤ ਹੋਈ ਤੇ ਜੋ ਬਚੇ ਉਨ੍ਹਾਂ ਦੇ ਫੇਫੜਿਆਂ ‘ਚ ਡੈਮੇਜ ਦੇਖਣ ਨੂੰ ਮਿਲੀ।