ਅਗਲੇ 7 ਘੰਟੇ ਕਾਫੀ ਅਹਿਮ, ਸਕੂਲ ਬੰਦ, ਰੈੱਡ ਅਲਰਟ, ਜਾਣੋ ਪੰਜਾਬ ‘ਚ ਕਿਵੇਂ ਰਹੇਗਾ ਮੌਸਮ

You are currently viewing ਅਗਲੇ 7 ਘੰਟੇ ਕਾਫੀ ਅਹਿਮ, ਸਕੂਲ ਬੰਦ, ਰੈੱਡ ਅਲਰਟ, ਜਾਣੋ ਪੰਜਾਬ ‘ਚ ਕਿਵੇਂ ਰਹੇਗਾ ਮੌਸਮ
Transparent umbrella under heavy rain against water drops splash background. Rainy weather concept.

ਬੰਗਾਲ ਦੀ ਖਾੜੀ ਵਿਚੋਂ ਉੱਠੇ ਚੱਕਰਵਾਤੀ ਤੂਫਾਨ ‘ਫੈਂਗਲ’ ਨੇ ਹੁਣ ਗੰਭੀਰ ਰੂਪ ਧਾਰਨ ਕਰ ਲਿਆ ਹੈ। ਇਸ ਦੇ ਮੱਦੇਨਜ਼ਰ ਭਾਰਤੀ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਖੇਤਰੀ ਮੌਸਮ ਵਿਗਿਆਨ ਕੇਂਦਰ (RMC) ਚੇਨਈ ਦੇ ਅਨੁਸਾਰ ਚੱਕਰਵਾਤ ਫੈਂਗਲ ਅੱਜ ਸ਼ਨੀਵਾਰ ਦੁਪਹਿਰ ਨੂੰ ਚੇਨਈ ਦੇ ਨੇੜੇ ਲੈਂਡਫਾਲ ਕਰਨ ਦੀ ਸੰਭਾਵਨਾ ਹੈ। ਇਸ ਦੌਰਾਨ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕਰਦਿਆਂ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ ਅਤੇ ਮਛੇਰਿਆਂ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਚੱਕਰਵਾਤ ਪੁਡੂਚੇਰੀ ਦੇ ਨੇੜੇ ਜਾਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਉੱਚੀਆਂ ਲਹਿਰਾਂ ਲਈ ਚਿਤਾਵਨੀ ਜਾਰੀ ਕੀਤੀ ਹੈ।ਚੱਕਰਵਾਤ ਦੇ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਤੱਟਾਂ ਨਾਲ ਟਕਰਾਉਣ ਦੀ ਸੰਭਾਵਨਾ ਹੈ। ਚੱਕਰਵਾਤੀ ਤੂਫਾਨ 90 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾਵਾਂ ਨਾਲ ਤੱਟ ਨਾਲ ਟਕਰਾਏਗਾ। ਆਈਐਮਡੀ ਨੇ ਚੱਕਰਵਾਤੀ ਤੂਫ਼ਾਨ ਦੇ ਪ੍ਰਭਾਵ ਕਾਰਨ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਵੀ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਚੱਕਰਵਾਤੀ ਤੂਫਾਨ ਦੇ ਪ੍ਰਭਾਵ ਦੇ ਮੱਦੇਨਜ਼ਰ ਚੇਨਈ ਹਵਾਈ ਅੱਡੇ ਤੋਂ 13 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਆਈਐਮਡੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਚੱਕਰਵਾਤੀ ਤੂਫ਼ਾਨ ਫੈਂਜਲ 30 ਨਵੰਬਰ ਨੂੰ ਦੁਪਹਿਰ ਦੇ ਕਰੀਬ ਭਾਰਤੀ ਤੱਟ ਨਾਲ ਟਕਰਾਏਗਾ। ਇਸ ਦੌਰਾਨ ਹਵਾ ਦੀ ਰਫ਼ਤਾਰ 90 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਚੱਕਰਵਾਤੀ ਤੂਫਾਨ ਦੇ ਪ੍ਰਭਾਵ ਪਹਿਲਾਂ ਹੀ ਦਿਖਾਈ ਦੇਣ ਲੱਗੇ ਹਨ। ਸ਼ੁੱਕਰਵਾਰ ਨੂੰ ਉੱਤਰੀ ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਵੀ ਚੰਗੀ ਬਾਰਿਸ਼ ਦਰਜ ਕੀਤੀ ਗਈ ਹੈ। ਚੱਕਰਵਾਤ ਦੇ ਲੈਂਡਫਾਲ ਤੋਂ ਬਾਅਦ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਤੇਜ਼ ਬਾਰਸ਼ ਅਤੇ ਤੇਜ਼ ਹਵਾਵਾਂ ਕਾਰਨ ਜ਼ਰੂਰੀ ਵਸਤਾਂ ਦੀ ਸਪਲਾਈ ਦੇ ਨਾਲ-ਨਾਲ ਬਿਜਲੀ ਅਤੇ ਆਵਾਜਾਈ ਵਿਵਸਥਾ ‘ਚ ਵਿਘਨ ਪੈਣ ਦੀ ਸੰਭਾਵਨਾ ਹੈ। ਸਬੰਧਤ ਖੇਤਰਾਂ ਦੇ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਬੰਗਾਲ ਦੀ ਖਾੜੀ ‘ਚ ਬਦਲੇ ਹਾਲਾਤਾਂ ਦੇ ਮੱਦੇਨਜ਼ਰ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ‘ਚ ਬਦਲਾਅ ਦੇ ਮੱਦੇਨਜ਼ਰ IMD ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਸ਼ਨੀਵਾਰ 30 ਨਵੰਬਰ ਨੂੰ ਚੇਨਈ, ਤਿਰੂਵੱਲੁਰ, ਚੇਂਗਲਪੱਟੂ, ਕਾਂਚੀਪੁਰਮ, ਵਿੱਲੂਪੁਰਮ, ਕਾਲਾਕੁਰਿਚੀ, ਕੁੱਡਲੋਰ ਅਤੇ ਪੁਡੂਚੇਰੀ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇੱਕ ਜਾਂ ਦੋ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਰਾਨੀਪੇਟ, ਤਿਰੂਵੰਨਾਮਲਾਈ, ਵੇਲੋਰ, ਪੇਰੰਬਲੁਰ, ਅਰਿਆਲੂਰ, ਤੰਜਾਵੁਰ, ਤਿਰੂਵਰੂਰ, ਮੇਇਲਾਦੁਥੁਰਾਈ, ਨਾਗਾਪੱਟੀਨਮ ਜ਼ਿਲ੍ਹਿਆਂ ਦੇ ਨਾਲ-ਨਾਲ ਕਰਾਈਕਲ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਆਈਐਮਡੀ ਦੇ ਅਨੁਸਾਰ, ਚੱਕਰਵਾਤ ਫੈਂਜਲ 30 ਨਵੰਬਰ ਦੀ ਦੁਪਹਿਰ ਨੂੰ ਤਾਮਿਲਨਾਡੂ-ਪੁਡੂਚੇਰੀ ਤੱਟ ਨਾਲ ਟਕਰਾਏਗਾ। ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਕਰਾਈਕਲ ਅਤੇ ਮਹਾਬਲੀਪੁਰਮ ਦੇ ਵਿਚਕਾਰ ਟਕਰਾਏਗਾ। ਇਸ ਦੌਰਾਨ ਇਸ ਦੀ ਰਫਤਾਰ 70 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਚੱਕਰਵਾਤ ਦੇ ਮੱਦੇਨਜ਼ਰ ਪੁਡੂਚੇਰੀ ਬੰਦਰਗਾਹ ‘ਤੇ ਚਿਤਾਵਨੀ ਜਾਰੀ ਕੀਤੀ ਗਈ ਹੈ, ਤਾਂ ਜੋ ਵਾਧੂ ਸਾਵਧਾਨੀ ਵਰਤੀ ਜਾਵੇ।

ਪੂਰਬੀ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਕਈ ਥਾਵਾਂ ਉਤੇ ਬਾਰਸ਼ ਵੀ ਹੋ ਸਕਦੀ ਹੈ। ਮੌਸਮ ਵਿਗਿਆਨ ਕੇਂਦਰ ਅਨੁਸਾਰ ਹਫ਼ਤੇ ਦੇ ਅੰਤ ਵਿਚ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਿਲਸਿਲੇ ਵਿੱਚ ਪੰਜਾਬ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗੁਆਂਢੀ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਦਾ ਅਸਰ ਪੰਜਾਬ ਦੇ ਮੌਸਮ ਵਿਚ ਵੀ ਦੇਖਣ ਨੂੰ ਮਿਲੇਗਾ।