ਸਿਰਫ਼ ਇਕ ਕੋਡ ਨਾਲ ਖਾਲੀ ਹੋ ਸਕਦਾ ਹੈ ਤੁਹਾਡਾ ਅਕਾਊਂਟ! ਸਰਕਾਰ ਨੇ ਇਸ ਸਕੈਮ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

You are currently viewing ਸਿਰਫ਼ ਇਕ ਕੋਡ ਨਾਲ ਖਾਲੀ ਹੋ ਸਕਦਾ ਹੈ ਤੁਹਾਡਾ ਅਕਾਊਂਟ! ਸਰਕਾਰ ਨੇ ਇਸ ਸਕੈਮ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰਕਾਰ ਨੇ ਮੋਬਾਈਭਾਰਤਲ ਯੂਜ਼ਰਜ਼ ਨੂੰ ਇੱਕ ਨਵੇਂ ਅਤੇ ਖ਼ਤਰਨਾਕ ਸਾਈਬਰ ਫਰਾਡ (Cyber Fraud) ਨੂੰ ਲੈ ਕੇ ਸਾਵਧਾਨ ਕੀਤਾ ਹੈ, ਜਿਸ ਨੂੰ USSD ਆਧਾਰਿਤ ਕਾਲ ਫਾਰਵਰਡਿੰਗ ਸਕੈਮ ਕਿਹਾ ਜਾ ਰਿਹਾ ਹੈ। ਇਹ ਚਿਤਾਵਨੀ ਗ੍ਰਹਿ ਮੰਤਰਾਲੇ (MHA) ਦੇ ਅਧੀਨ ਕੰਮ ਕਰਨ ਵਾਲੇ ਇੰਡਿਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਦੀ ਨੈਸ਼ਨਲ ਸਾਈਬਰਕ੍ਰਾਈਮ ਥ੍ਰੈਟ ਐਨਾਲਿਟਿਕਸ ਯੂਨਿਟ ਵੱਲੋਂ ਜਾਰੀ ਕੀਤੀ ਗਈ ਹੈ। ਸਰਕਾਰ ਦੇ ਮੁਤਾਬਕ, ਸਾਈਬਰ ਅਪਰਾਧੀ ਇਸ ਤਰੀਕੇ ਨਾਲ ਲੋਕਾਂ ਦੇ ਬੈਂਕ ਅਕਾਊਂਟ ਅਤੇ ਮੈਸੇਜਿੰਗ ਐਪਸ ਨੂੰ ਨਿਸ਼ਾਨਾ ਬਣਾ ਰਹੇ ਹਨ।

USSD ਕੀ ਹੈ ਅਤੇ ਕਿਉਂ ਬਣ ਰਿਹਾ ਹੈ ਖ਼ਤਰਾ?
USSD ਯਾਨੀ Unstructured Supplementary Service Data ਇੱਕ ਖ਼ਾਸ ਕਿਸਮ ਦਾ ਮੋਬਾਈਲ ਕੋਡ ਹੁੰਦਾ ਹੈ ਜਿਸ ਵਿੱਚ * ਅਤੇ # ਵਰਗੇ ਚਿੰਨ੍ਹ ਸ਼ਾਮਲ ਹੁੰਦੇ ਹਨ। ਇਸਦਾ ਇਸਤੇਮਾਲ ਮੋਬਾਈਲ ਨੈੱਟਵਰਕ ਨਾਲ ਜੁੜੀਆਂ ਸੇਵਾਵਾਂ ਨੂੰ ਬਿਨਾਂ ਇੰਟਰਨੈੱਟ ਦੇ ਐਕਸੈਸ ਕਰਨ ਲਈ ਕੀਤਾ ਜਾਂਦਾ ਹੈ।
ਹੁਣ ਸਾਈਬਰ ਠਗ ਇਸੇ ਤਕਨੀਕ ਦਾ ਗਲਤ ਫਾਇਦਾ ਚੁੱਕ ਕੇ ਲੋਕਾਂ ਦੇ ਫੋਨ ਵਿੱਚ ਚੁੱਪਚਾਪ ਕਾਲ ਫਾਰਵਰਡਿੰਗ ਚਾਲੂ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਕੋਲ ਆਉਣ ਵਾਲੀਆਂ ਜ਼ਰੂਰੀ ਕਾਲਾਂ ਸਿੱਧੇ ਅਪਰਾਧੀਆਂ ਤੱਕ ਪਹੁੰਚ ਜਾਂਦੀਆਂ ਹਨ।
I4C ਦੀ ਐਡਵਾਇਜ਼ਰੀ ਦੇ ਅਨੁਸਾਰ, ਇਸ ਫ੍ਰੌਡ ਦਾ ਤਰੀਕਾ ਬਹੁਤ ਚਾਲਾਕ ਅਤੇ ਆਮ ਲੋਕਾਂ ਨੂੰ ਭਰਮਿਤ ਕਰਨ ਵਾਲਾ ਹੈ। ਅਪਰਾਧੀ ਆਪਣੇ ਆਪ ਨੂੰ ਡਿਲਿਵਰੀ ਜਾਂ ਕੂਰੀਅਰ ਕੰਪਨੀ ਦਾ ਏਜੰਟ ਦੱਸ ਕੇ ਕਾਲ ਕਰਦੇ ਹਨ। ਉਹ ਕਿਸੇ ਪਾਰਸਲ ਦੀ ਪੁਸ਼ਟੀ ਜਾਂ ਡਿਲਿਵਰੀ ਰੀਸ਼ਡਿਊਲ ਕਰਨ ਦਾ ਬਹਾਨਾ ਬਣਾਉਂਦੇ ਹਨ। ਇਸ ਤੋਂ ਬਾਅਦ ਉਹ ਪੀੜਤ ਨੂੰ ਇੱਕ ਖ਼ਾਸ ਕੋਡ ਡਾਇਲ ਕਰਨ ਲਈ ਕਹਿੰਦੇ ਹਨ ਜੋ ਆਮ ਤੌਰ ‘ਤੇ 21 ਨਾਲ ਸ਼ੁਰੂ ਹੁੰਦਾ ਹੈ ਅਤੇ ਉਸ ਤੋਂ ਬਾਅਦ ਕਿਸੇ ਹੋਰ ਮੋਬਾਈਲ ਨੰਬਰ ਦਾ ਜ਼ਿਕਰ ਹੁੰਦਾ ਹੈ।