NDA ਅਤੇ CDS ਵਿਚ ਕੀ ਹੈ ਮੂਲ ਅੰਤਰ, ਜਾਣੋ ਡੀਟੇਲ

You are currently viewing NDA ਅਤੇ CDS ਵਿਚ ਕੀ ਹੈ ਮੂਲ ਅੰਤਰ, ਜਾਣੋ ਡੀਟੇਲ

ਸਾਡੇ ਦੇਸ਼ ਦੇ ਨੌਜਵਾਨਾਂ ਲਈ ਫੌਜ ਵਿਚ ਭਰਤੀ ਹੋਣਾ ਬੜੇ ਮਾਣ ਵਾਲੀ ਗੱਲ ਹੁੰਦੀ ਹੈ। ਨੌਜਵਾਨ ਸੈਨਾ ਦੇ ਵੱਖ ਵੱਖ ਭਾਗਾਂ ਵਿਚ ਨੌਕਰੀ ਲੈਣ ਲਈ ਕਈ ਤਰ੍ਹਾਂ ਦੇ ਇਮਤਿਹਾਨਾਂ ਦੀ ਤਿਆਰੀ ਕਰਦੇ ਹਨ ਤੇ ਸਰੀਰਕ ਯੋਗਤਾ ਟੈਸਟਾਂ ਨੂੰ ਪਾਸ ਕਰਨ ਲਈ ਵੀ ਮਿਹਨਤ ਕਰਦੇ ਹਨ। ਸੈਨਾ ਵਿਚ ਭਰਤੀ ਪੇਪਰਾਂ ਤੇ ਟ੍ਰੈਨਿੰਗ ਬਾਰੇ ਨੌਜਵਾਨ ਅਕਸਰ ਹੀ ਉਲਝ ਜਾਂਦੇ ਹਨ। ਅਜਿਹੀ ਹੀ ਇਕ ਉਲਝਣ ਹੈ, NDA ਅਤੇ CDS ਬਾਰੇ। ਜਿੱਥੇ ਐੱਨਡੀਏ ਦਾ ਪੂਰਾ ਨਾਮ ਨੈਸ਼ਨਲ ਡੀਫੈਂਸ ਅਕੈਡਮੀ (National Defence Academy) ਹੈ ਉੱਥੇ ਸੀਡੀਐੱਸ ਦਾ ਪੂਰਾ ਨਾਮ ਕੰਬਾਇੰਡ ਡੀਫੈਂਸ ਸਰਵਿਸ (Combined Defence Services) ਹੈ। ਆਓ ਇਹਨਾਂ ਦੋਹਾਂ ਦੇ ਅੰਤਰਾਂ ਬਾਰੇ ਤੁਹਾਨੂੰ ਦੱਸੀਏ – ਹਰ ਸਾਲ NDA ਪ੍ਰੀਖਿਆ ਦੋ ਪੜਾਵਾਂ ਵਿੱਚ ਕਰਵਾਈ ਜਾਂਦੀ ਹੈ। ਅਧਿਕਾਰਤ ਵੈੱਬਸਾਈਟ ਨੇ 21 ਦਸੰਬਰ 2022 ਨੂੰ NDA 1 ਨੋਟੀਫਿਕੇਸ਼ਨ 2023 ਪ੍ਰਕਾਸ਼ਿਤ ਕੀਤਾ। ਇਸੇ ਤਰ੍ਹਾਂ ਕਮਿਸ਼ਨਡ ਅਫਸਰਾਂ ਦੀ ਭਰਤੀ ਲਈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਸੀਡੀਐੱਸ ਦੀ ਪ੍ਰੀਖਿਆ ਕਰਵਾਈ ਜਾਂਦੀ ਹੈ। ਇਸ ਤੋਂ ਸਿਵਾਂ ਇਹਨਾਂ ਦੋਹਾਂ ਵਿਚ ਟ੍ਰੈਨਿੰਗ ਦਾ ਅੰਤਰ ਹੁੰਦਾ ਹੈ। ਸੀਡੀਐੱਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਨੌਜਵਾਨਾਂ ਨੂੰ ਆਫੀਸਰ ਟ੍ਰੈਨਿੰਗ ਅਕੈਡਮੀ, ਇੰਡੀਅਨ ਮਿਲਟਰੀ ਅਕੈਡਮੀ, ਇੰਡੀਅਨ ਨੇਵਲ ਅਕੈਡਮੀ ਅਤੇ ਇੰਡੀਅਨ ਏਅਰ ਫੋਰਮ ਦੀ ਭਰਤੀ ਲਈ ਭੇਜਿਆ ਜਾਂਦਾ ਹੈ। ਇਸਦੇ ਉਲਟ ਐੱਨਡੀਏ ਰਾਹੀਂ ਆਰਮੀ, ਨੇਵੀ, ਏਅਰ ਫੋਰਸ ਦੀ ਟ੍ਰੈਨਿੰਗ ਇਕ ਸਾਥ ਹੀ ਹੁੰਦੀ ਹੈ।

Leave a Reply