ਇੰਫੋਸਿਸ ਸਣੇ 8 ਕੰਪਨੀਆਂ ਨੂੰ ‘ਪਰਮਾਨੈਂਟ ਲੇਬਰ ਸਰਟੀਫਿਕੇਸ਼ਨ’ ਤੋਂ ਕੀਤਾ ਸਸਪੈਂਡ

You are currently viewing ਇੰਫੋਸਿਸ ਸਣੇ 8 ਕੰਪਨੀਆਂ ਨੂੰ ‘ਪਰਮਾਨੈਂਟ ਲੇਬਰ ਸਰਟੀਫਿਕੇਸ਼ਨ’ ਤੋਂ ਕੀਤਾ ਸਸਪੈਂਡ

ਅਮਰੀਕਾ ‘ਚ ਭਾਰਤੀ ਆਈਟੀ ਮੁਲਾਜ਼ਮਾਂ ਲਈ ਗ੍ਰੀਨ ਕਾਰਡ ਪਾਉਣ ਦਾ ਰਸਤਾ ਮੁਸ਼ਕਲ ਹੋ ਸਕਦਾ ਹੈ। ਅਮਰੀਕੀ ਸਰਕਾਰ ਨੇ ਟਾਟਾ-ਇੰਫੋਸਿਸ-ਵਿਪਰੋ ਸਮੇਤ 8 ਕੰਪਨੀਆਂ ’ਤੇ ਰੋਕ ਲਗਾ ਦਿੱਤੀ ਹੈ। ਇਸ ਸੂਚੀ ਵਿਚ ਮਾਈਕ੍ਰੋਸਾਫਟ, ਏਡੋਬੀ, ਕਾਗਿਨਜੇਂਟ ਤੇ ਕੈਪਜੇਮਿਨੀ ਵੀ ਸ਼ਾਮਲ ਹਨ। ਇਸ ਫੈਸਲੇ ਨਾਲ ਇਨ੍ਹਾਂ ਕੰਪਨੀਆਂ ਦੇ ਉਨ੍ਹਾਂ ਵਿਦੇਸ਼ੀ ਮੁਲਾਜ਼ਮਾਂ ਦੀ ਸਥਾਈ ਰਿਹਾਇਸ਼ ਪਾਉਣ ਦੀ ਪ੍ਰਕਿਰਿਆ ਵਿਚ ਦੇਰੀ ਹੋ ਸਕਦੀ ਹੈ ਜਿਨ੍ਹਾਂ ਦੇ ਮਾਮਲੇ ਇਸ ਪ੍ਰਕਿਰਿਆ ਨਾਲ ਜੁੜੇ ਹਨ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਮੁਲਾਜ਼ਮਾਂ ਦੀ ਨੌਕਰੀ ਜਾਂ H-1ਬੀ ਵੀਜ਼ਾ ਖਤਮ ਹੋ ਗਿਆ ਹੈ।

ਇਹ ਕੰਪਨੀਆਂ ਵੱਖ-ਵੱਖ ਤਰ੍ਹਾਂ ਦੀਆਂ ਤਕਨੀਕੀ ਸੇਵਾਵਾਂ ਦਿੰਦੀਆਂ ਹਨ। ਟੀਸੀਐੱਸ, ਇੰਫੋਸਿਸ, ਵਿਪਰੋ ਤੇ ਐੱਚਸੀਐੱਲਟੈੱਕ ਸਾਫਟਵੇਅਰ ਤੇ ਆਈਟੀ ਸੇਵਾਵਾਂ ਲਈ ਜਾਣੀ ਜਾਂਦੀ ਹੈ। ਮਾਈਕ੍ਰੋਸਾਫਟ ਵਿੰਡੋਜ ਤੇ ਕਲਾਊਡ ਸੇਵਾਵਾਂ ਦਿੰਦੀਆਂ ਹਨ ਜਦੋਂ ਕਿ ਏਡੋਬੀ ਫੋਟੋ, ਵੀਡੀਓ ਤੇ ਪੀਡੀਐੱਫ ਨਾਲ ਜੁੜੇ ਸਾਫਟਵੇਅਰ ਬਣਾਉਂਦੀ ਹੈ। ਕਾਗਿਨਜੇਂਟ ਤੇ ਕੈਪਜੇਮਿਨੀ ਦੂਜੀ ਕੰਪਨੀਆਂ ਨੂੰ ਤਕਨੀਕੀ ਸੇਵਾਵਾਂ ਤੇ ਸਲਾਹ ਦਿੰਦੀਆਂ ਹਨ।