ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ (ibrahim raisi death) ਦੀ ਹੈਲੀਕਾਪਟਰ ਹਾਦਸੇ ‘ਚ ਮੌਤ ਤੋਂ ਬਾਅਦ ਮੱਧ ਪੂਰਬ ‘ਚ ਤਣਾਅ ਵਧਣ ਦੀ ਸੰਭਾਵਨਾ ਬਣ ਗਈ ਹੈ। ਇਸ ਭੂ-ਰਾਜਨੀਤਿਕ ਤਣਾਅ ਕਾਰਨ ਕੌਮਾਂਤਰੀ ਬਾਜ਼ਾਰ ‘ਚ ਸੋਨੇ ਦੀ ਕੀਮਤ ਇਕ ਫੀਸਦੀ ਵਧ ਗਈ ਹੈ। ਫਿਲਹਾਲ ਸੋਨੇ ਦੀ ਸਪਾਟ ਕੀਮਤ $ 2435 ਪ੍ਰਤੀ ਔਂਸ ਉਤੇ ਕਾਰੋਬਾਰ ਕਰ ਰਹੀ ਹੈ, ਜਦੋਂ ਕਿ ਜੂਨ ਵਿੱਚ ਸਮਾਪਤ ਹੋਣ ਵਾਲਾ ਗੋਲਡ ਫਿਊਚਰ 2,444.55 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ ਹੈ। ਅਜਿਹੇ ‘ਚ ਸੋਨੇ ਦੀ ਕੀਮਤ ‘ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅੱਜ ਮੁੰਬਈ ‘ਚ ਲੋਕ ਸਭਾ ਚੋਣਾਂ ਕਾਰਨ ਸ਼ੇਅਰ ਬਾਜ਼ਾਰ ਬੰਦ ਹੈ ਜਦਕਿ ਕਮੋਡਿਟੀ ਬਾਜ਼ਾਰ ਸ਼ਾਮ 5 ਵਜੇ ਖੁੱਲ੍ਹੇਗਾ। ਅਜਿਹੇ ‘ਚ MCX ‘ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ। ਇਬਰਾਹਿਮ ਰਾਇਸੀ ਦੀ ਮੌਤ ਤੋਂ ਇਲਾਵਾ ਅਮਰੀਕਾ ‘ਚ ਵਿਆਜ ਦਰਾਂ ‘ਚ ਕਟੌਤੀ ਦੀ ਉਮੀਦ ਕਾਰਨ ਵੀ ਸੋਨੇ ਦੀ ਕੀਮਤ ‘ਚ ਤੇਜ਼ੀ ਆਈ ਹੈ।
75,000 ਰੁਪਏ ਨੂੰ ਪਾਰ ਕਰੇਗਾ ਸੋਨਾ? ਇਰਾਨ ਤੋਂ ਬੁਰੀ ਖ਼ਬਰ, ਅਮਰੀਕਾ ਤੋਂ ਵੱਡੀਆਂ ਉਮੀਦਾਂ, ਜਾਣੋ ਕੀ ਕਹਿੰਦੇ ਨੇ ਮਾਹਿਰ…
