ਹਰ ਸਾਲ ਲੱਖਾਂ ਲੋਕ ਇਨਕਮ ਟੈਕਸ ਰਿਟਰਨ (ITR) ਭਰਦੇ ਹਨ। ਸਰਕਾਰ ਦੁਆਰਾ ITR ਭਰਨ ਦੀ ਇਕ ਆਖਰੀ ਮਿਤੀ ਰੱਖੀ ਜਾਂਦੀ ਹੈ। ਇਸ ਨਿਰਧਾਰਿਤ ਮਿਤੀ ਤੋਂ ਬਾਅਦ ITR ਭਰਨੀ ਹੋਵੇ, ਤਾਂ ਤੁਹਾਨੂੰ ਜੁਰਮਾਨਾ ਦੇਣਾ ਪੈਂਦਾ ਹੈ। ਵਿੱਤੀ ਸਾਲ 2024-25 ਲਈ ITR ਭਰਨ ਵਾਸਤੇ ਆਖਰੀ ਮਿਤੀ 31 ਜੁਲਾਈ ਸੀ। ਜਿਨ੍ਹਾਂ ਦਾ ITR ਫਾਈਲ ਕਰਨਾ ਰਹਿ ਗਿਆ ਹੈ, ਉਨ੍ਹਾਂ ਨੂੰ ITR ਫਾਈਲ ਕਰਨ ਲਈ ਜੁਰਮਾਨਾ ਭਰਨਾ ਪਵੇਗਾ। ਪਰ ਕੁਝ ਸਥਿਤੀਆਂ ਵਿਚ 31 ਜੁਲਾਈ ਤੋਂ ਬਾਅਦ ਆਈਟੀਆਰ ਫਾਈਲ ਕਰਨ ਲਈ ਜੁਰਮਾਨਾ ਨਹੀਂ ਭਰਨਾ ਪਵੇਗਾ। ਆਓ ਜਾਣਦੇ ਹਾਂ ਇਸ ਸੰਬੰਧੀ ਡਿਟੇਲ ਜਾਣਕਾਰੀ… ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜਿੰਨਾਂ ਦੀ ਆਮਦਨ ਪੂਰੀ ਤਰ੍ਹਾਂ ਟੈਕਸ ਤੋਂ ਮੁਕਤ ਹੈ, ਤਾਂ ਤੁਹਾਨੂੰ ਲੇਟ ITR ਭਰਨ ‘ਤੇ ਕੋਈ ਜੁਰਮਾਨਾ ਨਹੀਂ ਦੇਣਾ ਪਵੇਗਾ। ਜੁਰਮਾਨੇ ਤੋਂ ਬਿਨਾਂ ਲੇਟ ITR ਭਰਨ ਵਿਚ ਇੱਕ ਸ਼ਰਤ ਇਹ ਵੀ ਹੈ ਕਿ ਤੁਹਾਡੇ ਕੋਲ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ, ਟੈਕਸਦਾਤਾ ਜਿਨ੍ਹਾਂ ਨੂੰ ਕਾਨੂੰਨ ਦੇ ਤਹਿਤ ਆਈਟੀਆਰ ਫਾਈਲ ਕਰਨ ਦੀ ਜ਼ਰੂਰਤ ਨਹੀਂ ਹੈ, ਉਹ ਆਪਣੀ ਮਰਜ਼ੀ ਨਾਲ ਅਜਿਹਾ ਕਰਦੇ ਹਨ। ਉਨ੍ਹਾਂ ਨੂੰ ਲੇਟ ITR ਫਾਈਲ ਕਰਨ ਉਪਰੰਤ ਜੁਰਮਾਨਾ ਵੀ ਨਹੀਂ ਦੇਣਾ ਪਵੇਗਾ। ITR ਭਰਨਾ ਦੇਸ਼ ਦੇ ਸਾਰੇ ਨਾਗਰਿਕਾਂ ਲਈ ਜ਼ਰੂਰੀ ਨਹੀਂ ਹੈ। ਸਰਕਾਰ ਦੁਆਰਾ ITR ਭਰਨ ਲਈ ਇਕ ਸਾਲਾਨਾ ਆਮਦਨ ਨਿਸ਼ਚਿਤ ਕੀਤੀ ਗਈ ਹੈ। ਪਰ ਕੁਝ ਟੈਕਸਦਾਤਾਵਾਂ ਲਈ ITR ਭਰਨਾ ਲਾਜ਼ਮੀ ਹੈ, ਭਾਵੇਂ ਉਨ੍ਹਾਂ ਲੋਕਾਂ ਕੋਲ ਆਮਦਨ ਦਾ ਕੋਈ ਸਾਧਨ ਵੀ ਨਾ ਹੋਵੇ। ਜਿਨ੍ਹਾਂ ਲੋਕਾਂ ਦੇ ਬੈਂਕ ਦੇ ਬਚਤ ਖਾਤੇ ਵਿੱਚ 50 ਲੱਖ ਰੁਪਏ ਹਨ। ਉਨ੍ਹਾਂ ਨੂੰ ITR ਫਾਇਲ ਕਰਨੀ ਪਵੇਗੀ।