ਹਵਾ ਪ੍ਰਦੂਸ਼ਣ ਨਾਲ ਦਿੱਲੀ ‘ਚ ਹੋਈਆਂ 12 ਹਜ਼ਾਰ ਮੌਤਾਂ, ਜਾਣੋ ਭਾਰਤ ਦੇ 10 ਵੱਡੇ ਸ਼ਹਿਰਾਂ ਦੇ ਅੰਕੜੇ

You are currently viewing ਹਵਾ ਪ੍ਰਦੂਸ਼ਣ ਨਾਲ ਦਿੱਲੀ ‘ਚ ਹੋਈਆਂ 12 ਹਜ਼ਾਰ ਮੌਤਾਂ, ਜਾਣੋ ਭਾਰਤ ਦੇ 10 ਵੱਡੇ ਸ਼ਹਿਰਾਂ ਦੇ ਅੰਕੜੇ

ਸਿਹਤਮੰਦ ਰਹਿਣ ਲਈ ਵਾਤਾਵਰਣ ਦਾ ਸਾਫ਼ ਸੁਥਰਾ ਹੋਣਾ ਵੀ ਲਾਜ਼ਮੀ ਹੈ। ਪ੍ਰਦੂਸ਼ਿਤ ਵਾਤਾਵਰਣ ਕਈ ਬਿਮਰੀਆਂ ਦਾ ਕਾਰਨ ਬਣਦਾ ਹੈ ਅਤੇ ਸਾਡੀ ਉਮਰ ਨੂੰ ਘਟਾਉਂਦਾ ਹੈ। ਪਰ ਅੱਜ ਦੇ ਸਮੇਂ ਵਿਚ ਪ੍ਰਦੂਸ਼ਣ ਵਿਸ਼ਵ ਪੱਧਰੀ ਸਮੱਸਿਆ ਬਣਿਆ ਹੋਇਆ ਹੈ। ਵੱਡੇ ਸ਼ਹਿਰਾਂ ਵਿਚ ਪ੍ਰਦੂਸ਼ਣ ਦੀ ਸਮੱਸਿਆ ਵਧੇਰੇ ਆ ਰਹੀ ਹੈ। ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਹਰ ਸਾਲ ਦਿੱਲੀ ਸਮੇਤ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਹਜ਼ਾਰਾਂ ਲੋਕ ਹਵਾ ਪ੍ਰਦੂਸ਼ਣ ਕਾਰਨ ਆਪਣੀ ਜਾਨ ਗੁਆ ​​ਰਹੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਸਮੇਤ ਕਈ ਸ਼ਹਿਰ ਪ੍ਰਦੂਸ਼ਣ ਤੋਂ ਪ੍ਰਭਾਵਿਤ ਹੋ ਰਹੇ ਹਨ। ਦੇਸ਼ ਦੇ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਦੀ ਸਮੱਸਿਆ ਸਭ ਤੋਂ ਵਧੇਰੇ ਹੈ। ਭਾਰਤ ਵਿੱਚ ਹਵਾ ਪ੍ਰਦੂਸ਼ਣ ਕਾਰਨ ਸਭ ਤੋਂ ਵੱਧ ਮੌਤਾਂ ਦਿੱਲੀ ਵਿੱਚ ਹੋ ਰਹੀਆਂ ਹਨ। ਲੈਂਸੇਟ ਦੇ ਇੱਕ ਨਵੇਂ ਅਧਿਐਨ ਵਿੱਚ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਸਾਹਮਣੇ ਆਏ ਅੰਕੜੇ ਹੈਰਾਨ ਕਰਨ ਵਾਲੇ ਹਨ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਲੈਂਸੇਟ ਵਿਚ ਪ੍ਰਕਾਸ਼ਿਤ ਇਹ ਭਾਰਤ ਵਿਚ ਹੋਣ ਵਾਲਾ ਆਪਣੀ ਕਿਸਮ ਦਾ ਪਹਿਲਾ ਮਲਟੀ-ਸਿਟੀ ਅਧਿਐਨ ਹੈ। ਇਸ ਵਿਚ ਪਾਇਆ ਗਿਆ ਹੈ ਕਿ ਦਿੱਲੀ ਵਿਚ ਹਰ ਸਾਲ ਹੋਣ ਵਾਲੀਆਂ ਮੌਤਾਂ ਵਿਚੋਂ ਲਗਭਗ 11.5 ਫੀਸਦੀ ਮੌਤਾਂ ਹਵਾ ਪ੍ਰਦੂਸ਼ਣ ਕਾਰਨ ਹੁੰਦੀਆਂ ਹਨ। ਭਾਵ ਕਿ ਦਿੱਲੀ ਵਿਚ ਹਰ ਸਾਲ ਕਰੀਬ 12,000 ਲੋਕ ਜ਼ਹਿਰੀਲੀ ਹਵਾ ਕਾਰਨ ਮਰ ਰਹੇ ਹਨ। ਇਹ ਅਧਿਐਨ ਦੇਸ਼ ਦੇ 10 ਵੱਡੇ ਸ਼ਹਿਰਾਂ ਵਿੱਚ ਕੀਤਾ ਗਿਆ। ਇਹ ਪਾਇਆ ਗਿਆ ਹੈ ਕਿ ਅਹਿਮਦਾਬਾਦ, ਬੈਂਗਲੁਰੂ, ਚੇਨਈ, ਦਿੱਲੀ, ਹੈਦਰਾਬਾਦ, ਕੋਲਕਾਤਾ, ਮੁੰਬਈ, ਪੁਣੇ, ਸ਼ਿਮਲਾ ਅਤੇ ਵਾਰਾਣਸੀ ਵਿਚ ਹਵਾ ਪ੍ਰਦੂਸ਼ਣ ਕਾਰਨ ਔਸਤਨ ਹਰ ਸਾਲ 33,000 ਤੋਂ ਵੱਧ ਮੌਤਾਂ ਹੁੰਦੀਆਂ ਹਨ। ਸ਼ਿਮਲਾ ਵਿਚ ਹਵਾ ਪ੍ਰਦੂਸ਼ਣ ਕਾਰਨ ਸਭ ਤੋਂ ਘੱਟ ਮੌਤਾਂ ਹੁੰਦੀਆਂ ਹਨ। ਅੰਕੜਿਆਂ ਅਨੁਸਾਰ ਸ਼ਿਮਲਾ ਵਿਚ ਹਰ ਸਾਲ ਸਿਰਫ 59 ਮੌਤਾਂ ਹੁੰਦੀਆਂ ਹਨ, ਜੋ ਕੁੱਲ ਮੌਤਾਂ ਦਾ ਲਗਭਗ 3.7 ਫੀਸਦੀ ਹੈ।