ਕੱਲ੍ਹ ਯਾਨੀ 21 ਮਾਰਚ ਨੂੰ ਭੁਚਾਲ ਦੇ ਝਟਕੇ ਨੇ ਪਾਕਿਸਤਾਨ ਤੱਕ ਹਿਲਾ ਦਿੱਤਾ ਇਸੇ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਪਾਕਿਸਤਾਨੀ ਟੀਵੀ ਐਂਕਰ ਭੁਚਾਲ ਆਉਣ ‘ਤੇ ਵੀ ਖਬਰਾਂ ਦੇਣਾ ਜਾਰੀ ਰੱਖਦਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਟੂਡੀਓ ਵਿੱਚ ਜ਼ਬਰਦਸਤ ਭੂਚਾਲ ਦੇ ਝੱਟਕੇ ਲੱਗਣ ਦੇ ਬਾਵਜੂਦ ਵੀ ਟੈਲੀਵਿਜ਼ਨ ‘ਤੇ ਖ਼ਬਰਾਂ ਦੇਣੀਆਂ ਜਾਰੀ ਰੱਖਦਾ ਹੈ। ਭਾਰਤ ਦੇ ਕੁਝ ਹਿੱਸਿਆਂ ਵਾਂਗ ਪਾਕਿਸਤਾਨ ਵਿੱਚ ਵੀ ਮੰਗਲਵਾਰ ਰਾਤ ਨੂੰ ਤੇਜ਼ ਭੂਚਾਲ ਆਇਆ ਜਿਸ ਕਾਰਨ 11 ਵਿਅਕਤੀਆਂ ਦੀ ਮੌਤ ਦੀ ਖਬਰ ਮਿਲੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ 100 ਲੋਕ ਜ਼ਖ਼ਮੀ ਹਨ।ਦੱਸਣਯੋਗ ਹੈ ਕਿ ਟਵਿੱਟਰ ਯੂਜ਼ਰ ਇਨਾਮ ਅਜ਼ਲ ਅਫਰੀਦੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਪਾਕਿਸਤਾਨ ਦਾ ਇੱਕ ਐਂਕਰ ਪਸ਼ਤੋ ਟੀਵੀ ਚੈਨਲ ਮਹਸ਼ਰਿਕ ਟੀਵੀ ਲਈ ਰਿਪੋਰਟਿੰਗ ਕਰ ਰਿਹਾ ਸੀ। ਜਿਸ ਦੌਰਾਨ ਭੁਚਾਲ ਆ ਗਿਆ ਪਰ ਉਸ ਨੇ ਫਿਰ ਵੀ ਸਟੂਡੀਓ ਨਾ ਛੱਡਿਆ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਭੂਚਾਲ ਕਾਰਨ ਪੂਰਾ ਸਟੂਡੀਓ ਹਿੱਲਦਾ ਨਜ਼ਰ ਆ ਰਿਹਾ ਹੈ। ਐਂਕਰ ਦੇ ਬੈਕਗ੍ਰਾਉਂਡ ਵਿੱਚ ਇੱਕ ਵਿਅਕਤੀ ਭੱਜਦਾ ਦੇਖਿਆ ਗਿਆ ਜਦਕਿ ਇੱਕ ਉਥੇ ਹੀ ਕੁਰਸੀ ਤੇ ਬੈਠਾ ਰਿਹਾ।
ਪਾਕਿਸਤਾਨ ਦਾ ‘ਹਿੰਮਤਵਾਲਾ’ ਐਂਕਰ! ਭੁਚਾਲ ਆਉਣ ‘ਤੇ ਵੀ ਨਹੀਂ ਛੱਡਿਆ ਸਟੂਡੀਓ
