ਗੂਗਲ ਮੈਪ ਨੇ ਮੌਤ ਦੇ ਰਾਹ ਪਾਏ ਤਿੰਨ ਨੌਜਵਾਨ, ਗਲਤ ਦਿਸ਼ਾ ਵੱਲ ਮੋੜਨ ਕਾਰਨ ਗਈ ਜਾਨ

You are currently viewing ਗੂਗਲ ਮੈਪ ਨੇ ਮੌਤ ਦੇ ਰਾਹ ਪਾਏ ਤਿੰਨ ਨੌਜਵਾਨ, ਗਲਤ ਦਿਸ਼ਾ ਵੱਲ ਮੋੜਨ ਕਾਰਨ ਗਈ ਜਾਨ

ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਤਿੰਨ ਨੌਜਵਾਨ ਰੁੜ੍ਹ ਗਏ। ਘਟਨਾ ਗਿਰੀਡੀਹ ਦੇ ਬਰਗੰਡਾ ਉਸਰੀ ਪੁਲ ਦੀ ਹੈ। ਮਾਮਲੇ ‘ਚ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ ਕਿ ਹਜ਼ਾਰੀਬਾਗ ਦੇ ਤਿੰਨੇ ਨੌਜਵਾਨ ਬੇਂਗਾਬਾਦ ਤੋਂ ਆਪਣੇ ਘਰ ਪਰਤ ਰਹੇ ਸਨ। ਤਿੰਨੋਂ ਬਾਈਕ ਉਤੇ ਸਵਾਰ ਸਨ। ਵਾਪਸ ਆਉਂਦੇ ਸਮੇਂ ਉਹ ਗੂਗਲ ਮੈਪ ਦੀ ਮਦਦ ਨਾਲ ਚੱਲ ਰਹੇ ਸਨ ਪਰ ਗਿਰੀਡੀਹ ਕਾਲਜ ਤੋਂ ਬਾਅਦ ਮੈਪ ਨੇ ਦੋ ਰਸਤੇ ਦਿਖਾਏ, ਜਿਸ ਕਾਰਨ ਇਹ ਲੋਕ ਗਲਤ ਦਿਸ਼ਾ ‘ਚ ਪੁਰਾਣੇ ਪੁਲ ਵੱਲ ਚਲੇ ਗਏ। ਇੱਥੇ ਆਉਂਦਿਆਂ ਤਿੰਨਾਂ ਨੂੰ ਰਸਤਾ ਨਹੀਂ ਦਿੱਸਿਆ। ਅੱਗੇ ਨਦੀ ਸੀ ਤੇ ਤਿੰਨੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਦੱਸਿਆ ਜਾ ਰਿਹਾ ਹੈ ਕਿ ਹਜ਼ਾਰੀਬਾਗ ਦੇ ਤਿੰਨ ਨੌਜਵਾਨ ਸ਼ੰਕਰ, ਮਨੀਸ਼ ਅਤੇ ਆਨੰਦ ਬੇਂਗਾਬਾਦ ਤੋਂ ਹਜ਼ਾਰੀਬਾਗ ਜਾਂਦੇ ਸਮੇਂ ਪੁਲ ਨੇੜੇ ਪਹੁੰਚੇ। ਇਸ ਦੌਰਾਨ ਜਦੋਂ ਤਿੰਨਾਂ ਨੂੰ ਅੱਗੇ ਜਾਣ ਲਈ ਕੋਈ ਰਸਤਾ ਨਾ ਮਿਲਿਆ ਅਤੇ ਉਹ ਪਾਣੀ ਵਿਚ ਉਤਰ ਗਏ। ਇਸ ਦੌਰਾਨ ਪਾਣੀ ਦਾ ਵਹਾਅ ਤੇਜ਼ ਸੀ ਤੇ ਰੁੜ੍ਹ ਗਏ। ਇਧਰ, ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ। ਫਿਲਹਾਲ ਲਾਪਤਾ ਨੌਜਵਾਨਾਂ ਦੀ ਭਾਲ ਲਈ ਗੋਤਾਖੋਰਾਂ ਦੀ ਟੀਮ ਬੁਲਾਈ ਗਈ।

Leave a Reply