ਇਹ ਹੈ ਮੋਗਾ ਜਿਲ੍ਹੇ ਦਾ ਪਿੰਡ ਰਣਸੀਂਹ ਕਲਾਂ, ਰਣਸੀਂਹ ਕਲਾਂ ਬੇਸ਼ੱਕ ਪੰਜਾਬ ਦੇ ਹਜ਼ਾਰਾਂ ਪਿੰਡਾਂ ‘ਚੋਂ ਇੱਕ ਹੋਵੇਗਾ, ਪਰ ਅੱਜ ਕੱਲ੍ਹ ਇਸ ਦੀ ਪਛਾਣ ਕੁੱਝ ਵੱਖਰੀ ਬਣ ਗਈ ਹੈ। ਪੰਜਾਬ ਭਰ ‘ਚ ਇਸ ਪਿੰਡ ਦੀ ਗੱਲ ਹੋਣ ਲੱਗੀ ਹੈ। ਇਥੋਂ ਦੀ ਉਦਾਹਰਨ ਦਿੱਤੀ ਜਾਣ ਲੱਗੀ ਹੈ, ਇਸ ਦਾ ਇੱਕ ਵੱਡਾ ਕਾਰਨ ਹੈ ਪਿੰਡ ‘ਚ ਸ਼ੁਰੂ ਕੀਤੀਆਂ ਗਈਆਂ ਅਨੋਖੀਆਂ ਯੋਜਨਾਵਾਂ। ਨੌਜਵਾਨ ਮਿੰਟੂ ਨੇ ਸਰਪੰਚੀ ਦੀ ਕਮਾਨ ਕੀ ਸੰਭਾਲੀ, ਪਿੰਡ ਦੀ ਨੁਹਾਰ ਹੀ ਬਦਲਣ ਲੱਗੀ। ਇਹ ਨੌਜਵਾਨ ਸਰਪੰਚ ਪਿੰਡ ਦੇ ਲੋਕਾਂ ਨੂੰ ਵੱਖ ਵੱਖ ਸਹੂਲਤਾਂ ਦੇਣ ਲਈ ਤੇ ਪਿੰਡ ਨੂੰ ਸਾਫ਼ ਸੁਥਰਾ ਰੱਖਦਿਆਂ ਪਲਾਸਟਿਕ ਕਬਾੜ ਮੁਕਤ ਕਰਨ ਲਈ ਯਤਨਸ਼ੀਲ ਹੈ। ਇਹ ਹੈ ਮੋਗਾ ਜਿਲ੍ਹੇ ਦਾ ਪਿੰਡ ਰਣਸੀਂਹ ਕਲਾਂ, ਰਣਸੀਂਹ ਕਲਾਂ ਬੇਸ਼ੱਕ ਪੰਜਾਬ ਦੇ ਹਜ਼ਾਰਾਂ ਪਿੰਡਾਂ ‘ਚੋਂ ਇੱਕ ਹੋਵੇਗਾ, ਪਰ ਅੱਜ ਕੱਲ੍ਹ ਇਸ ਦੀ ਪਛਾਣ ਕੁੱਝ ਵੱਖਰੀ ਬਣ ਗਈ ਹੈ। ਪੰਜਾਬ ਭਰ ‘ਚ ਇਸ ਪਿੰਡ ਦੀ ਗੱਲ ਹੋਣ ਲੱਗੀ ਹੈ। ਇਥੋਂ ਦੀ ਉਦਾਹਰਨ ਦਿੱਤੀ ਜਾਣ ਲੱਗੀ ਹੈ, ਇਸ ਦਾ ਇੱਕ ਵੱਡਾ ਕਾਰਨ ਹੈ ਪਿੰਡ ‘ਚ ਸ਼ੁਰੂ ਕੀਤੀਆਂ ਗਈਆਂ ਅਨੋਖੀਆਂ ਯੋਜਨਾਵਾਂ। ਨੌਜਵਾਨ ਮਿੰਟੂ ਨੇ ਸਰਪੰਚੀ ਦੀ ਕਮਾਨ ਕੀ ਸੰਭਾਲੀ, ਪਿੰਡ ਦੀ ਨੁਹਾਰ ਹੀ ਬਦਲਣ ਲੱਗੀ। ਇਹ ਨੌਜਵਾਨ ਸਰਪੰਚ ਪਿੰਡ ਦੇ ਲੋਕਾਂ ਨੂੰ ਵੱਖ ਵੱਖ ਸਹੂਲਤਾਂ ਦੇਣ ਲਈ ਤੇ ਪਿੰਡ ਨੂੰ ਸਾਫ਼ ਸੁਥਰਾ ਰੱਖਦਿਆਂ ਪਲਾਸਟਿਕ ਕਬਾੜ ਮੁਕਤ ਕਰਨ ਲਈ ਯਤਨਸ਼ੀਲ ਹੈ। ਪਿੰਡ ‘ਚ ਸ਼ੁਰੂ ਹੋਈ ਸਕੀਮ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ। ਲੋਕਾਂ ਨੇ ਗਲੀਆਂ ‘ਚ ਲਿਫਾਫੇ ਤੇ ਪਲਾਸਟਿਕ ਕਬਾੜ ਸੁੱਟਣਾ ਛੱਡ ਇਸ ਨਵੀਂ ਯੋਜਨਾ ਦਾ ਲਾਹਾ ਲੈਣਾ ਸ਼ੁਰੂ ਕਰ ਦਿੱਤਾ। ਪਿੰਡ ਦੇ ਲੋਕ ਕਾਫ਼ੀ ਖੁਸ਼ ਨਜ਼ਰ ਆਏ।
ਇਸ ਪਿੰਡ ਦੇ ਸਰਪੰਚ ਦੀ ਅਨੋਖੀ ਪਹਿਲ- ਪਲਾਸਟਿਕ ਦਾ ਕਬਾੜ ਲਿਆਓ ਤੇ ਰਾਸ਼ਨ ਲੈ ਜਾਓ
