Thursday, April 25, 2024
Google search engine
Homeਮਨੋਰੰਜਨਇੰਦਰਜੀਤ ਨਿੰਕੂ ਨਵੀਂ ਸ਼ੁਰੂਆਤ ਲਈ ਤਿਆਰ, ਪਰਮਿਸ਼ ਵਰਮਾ ਨਾਲ ਕਰਨਗੇ ਕੰਮ

ਇੰਦਰਜੀਤ ਨਿੰਕੂ ਨਵੀਂ ਸ਼ੁਰੂਆਤ ਲਈ ਤਿਆਰ, ਪਰਮਿਸ਼ ਵਰਮਾ ਨਾਲ ਕਰਨਗੇ ਕੰਮ

ਪੰਜਾਬੀ ਗਾਇਕ ਅਤੇ ਅਦਾਕਾਰ ਇੰਦਰਜੀਤ ਨਿੰਕੂ (Inderjit Nikku) ਇੱਕ ਨਵੀਂ ਸ਼ੁਰੂਆਤ ਲਈ ਤਿਆਰ ਹੋ ਚੁੱਕੇ ਹਨ। ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਚੱਲ ਰਹੇ ਸਟਾਰ ਉੱਪਰ ਪ੍ਰਮਾਤਮਾ ਦੀ ਮਿਹਰ ਹੋ ਗਈ ਹੈ। ਦੱਸ ਦੇਈਏ ਕਿ ਕਲਾਕਾਰ ਬਹੁਤ ਜਲਦੀ ਆਪਣਾ ਗੀਤ ਲੈ ਕੇ ਦਰਸ਼ਕਾਂ ਵਿੱਚ ਪੇਸ਼ ਹੋਣ ਵਾਲੇ ਹਨ। ਖਾਸ ਗੱਲ ਇਹ ਹੈ ਕਿ ਇਸ ਗੀਤ ਵਿੱਚ ਨਿੰਕੂ ਨੂੰ ਫਿਲਮ ਨਿਰਦੇਸ਼ਕ, ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ (Parmish Verma) ਦਾ ਵੀ ਸਾਥ ਮਿਲੇਗਾ। ਇਸਦੀ ਜਾਣਕਾਰੀ ਕਲਾਕਾਰ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਹੈ।ਦਰਅਸਲ, ਇੰਦਰਜੀਤ ਨਿੰਕੂ ਵੱਲੋਂ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕੀਤੀ ਗਈ ਹੈ। ਕਲਾਕਾਰ ਨੇ ਆਪਣੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ- ਲਓ ਜੀ ਨਵੀਂ ਜ਼ਿੰਦਗੀ ਦੇ ਪਹਿਲੇ ਗਾਣੇ ਦਾ ਪਹਿਲਾ ਪੋਸਟਰ, ਛੋਟਾ ਵੀਰ ਪਰਮੀਸ਼ ਵਰਮਾ ਤੇ ਲਾਡੀ ਚਾਹਲ ਦੇ ਸਾਥ ਨਾਲ ਤੁਹਾਡੇ ਸਭ ਲਈ ਲੈ ਕੇ ਆ ਰਹੇ ਆ 12 ਸਤੰਬਰ ਨੂੰ ਇੱਕ ਟ੍ਰੈਕ ਮੇਹਰਬਾਨੀ. ਪਿਆਰ ਦਿਓ. ❤️

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments