Saturday, April 20, 2024
Google search engine
Homeਪੰਜਾਬਕੇਬਲ ਬਾਰੇ ਨੋਟੀਫ਼ਿਕੇਸ਼ਨ ਜਲਦੀ ਜਾਰੀ ਨਾ ਕੀਤਾ ਤਾਂ ਚੰਨੀ ਦਾ ਘਿਰਾਓ ਕਰਾਂਗੇ-'ਆਪ'

ਕੇਬਲ ਬਾਰੇ ਨੋਟੀਫ਼ਿਕੇਸ਼ਨ ਜਲਦੀ ਜਾਰੀ ਨਾ ਕੀਤਾ ਤਾਂ ਚੰਨੀ ਦਾ ਘਿਰਾਓ ਕਰਾਂਗੇ-‘ਆਪ’

ਜਲੰਧਰ,25 ਨਵੰਬਰ ( ਸੰਜੇ ਕੁਮਾਰ )- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 100 ਰੁ. ਪ੍ਰਤੀ ਮਹੀਨਾ ਕੇਬਲ ਰੇਟ ਦੇ ਐਲਾਨ ਕਰਨ ਉਪਰੰਤ ਆਮ ਆਦਮੀ ਪਾਰਟੀ ਨੇ ਕਿਹਾ ਕਿ ਜੇਕਰ ਇਸ ਬਾਰੇ ਜਲਦੀ ਨੋਟੀਫ਼ਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਚੰਨੀ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਤੇ ਇਸ ਬੇਤੁਕੇ ਬਿਆਨ ਦਾ ਪਰਦਾਫਾਸ਼ ਕੀਤਾ ਜਾਵੇਗਾ | ਇਹ ਵਿਚਾਰ ਅੱਜ ਇੱਥੇ ‘ਆਪ’ ਦੇ ਸੀਨੀਅਰ ਨੇਤਾ ਤੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਗਟਾਏ | ਉਨ੍ਹਾਂ ਕਿਹਾ ਕਿ ਚੰਨੀ ਬੌਖਲਾਹਟ ‘ਚ ਆ ਕੇ ਤੇ ਚੋਣਾਂ ਨੂੰ ਮੁੱਖ ਰੱਖਦਿਆਂ ਰੋਜ਼ਾਨਾ ਬਿਆਨ ਦਾਗ਼ੀ ਜਾ ਰਹੇ ਹਨ ਜੋ ਕਿ ਤਰਕ ਰਹਿਤ ਹਨ | ਚੰਨੀ ਨੂੰ ਇਹ ਵੀ ਨਹੀਂ ਪਤਾ ਕਿ ਰੇਟ ਤੈਅ ਕਰਨ ਦਾ ਅਧਿਕਾਰ ਕਿਸ ਦਾ ਹੈ?

ਮਾਲਵਿੰਦਰ ਸਿੰਘ ਕੰਗ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚੰਨੀ ਨੇ ਬਿਨਾਂ ਸੋਚੇ- ਸਮਝੇ 100 ਰੁਪਏ ਵਸੂਲੀ ਦਾ ਐਲਾਨ ਕਰਕੇ ਪੰਜਾਬ ਦੇ 5 ਹਜ਼ਾਰ ਕੇਬਲ ਓਪਰੇਟਰਾਂ ਤੋਂ ਰੋਜ਼ਗਾਰ ਖੋਹਣ ਦਾ ਐਲਾਨ ਕੀਤਾ ਹੈ | ਕੰਗ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਕੇਜਰੀਵਾਲ ਵਲੋਂ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਗਾਰੰਟੀਆਂ ਤੋਂ ਘਬਰਾ ਗਏ ਹਨ ਤੇ ਸਿਰਫ਼ ਤੇ ਸਿਰਫ਼ ਬਿਆਨ ਦਾਗ਼ੀ ਜਾ ਰਹੇ ਹਨ |

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments